ਅਸ਼ਵਿਨ ਨੇ ਸ਼ੇਨ ਵਾਰਨ ਵਲੋਂ ਸਪਿਨ ਗੇਂਦਬਾਜ਼ੀ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਾ ਦੇਣ ਲਈ ਕੀਤਾ ਯਾਦ

03/09/2022 4:39:45 PM

ਸਪੋਰਟਸ ਡੈਸਕ- ਸ਼ੇਨ ਵਾਰਨ ਦੀ ਮੌਤ ’ਤੇ ਅਜੇ ਵੀ ਯਕੀਨ ਨਹੀਂ ਕਰ ਪਾ ਰਹੇ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਆਸਟ੍ਰੇਲੀਆ ਦੇ ਮਰਹੂਮ ਸਪਿਨਰ ਸ਼ੇਨ ਵਾਰਨ ਨੇ ਸਪਿਨ ਗੇਂਦਬਾਜ਼ੀ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਾ ਦਿੱਤੀ ਸੀ ਤੇ ਉਸ ’ਚ ਹਮਲਾਵਰ ਵਤੀਰਾ ਲਿਆਂਦਾ ਸੀ। ਵਾਰਨ ਦਾ ਸ਼ੁੱਕਰਵਾਰ ਥਾਈਲੈਂਡ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ : ਜਰਮਨ ਪੁਰਸ਼ ਟੀਮ 'ਤੇ ਕੋਵਿਡ ਦਾ ਕਹਿਰ, ਭਾਰਤ ਖ਼ਿਲਾਫ਼ ਪ੍ਰੋ. ਲੀਗ ਦੇ ਮੈਚ ਮੁਲਤਵੀ

ਅਸ਼ਵਿਨ ਨੇ ਕਿਹਾ ਕਿ ਵਾਰਨ ਦਿਲਚਸਪ ਵਿਅਕਤੀ ਸਨ। ਆਸਟ੍ਰੇਲੀਆ ਦੇ ਇੰਨੇ ਮਹਾਨ ਖਿਡਾਰੀਆਂ ਨੇ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕੀਤੀਆਂ ਹਨ। ਮੈਂ ਅਜੇ ਵੀ ਇਹ ਸਵੀਕਾਰ ਨਹੀਂ ਕਰ ਪਾ ਰਿਹਾ ਹਾਂ ਕਿ ਉਹ ਸਾਡੇ ਵਿਚ ਨਹੀਂ ਹਨ। ਅਸ਼ਵਿਨ ਨੇ ਕਿਹਾ ਕਿ ਮੈਂ ਰਾਹੁਲ ਦ੍ਰਾਵਿੜ ਨਾਲ ਗੱਲ ਕਰ ਰਿਹਾ ਸੀ ਜੋ ਬਹੁਤ ਦੁਖੀ ਸਨ। ਇਕ ਸਪਿਨਰ ਦੇ ਸਰੀਰ ਦਾ ਉੱਪਰਲਾ ਹਿੱਸਾ ਤੇ ਮੋਢੇ ਬਹੁਤ ਮਜ਼ਬੂਤ ਹੋਣੇ ਚਾਹੀਦੇ ਹਨ ਕਿਉਂਕਿ ਗੇਂਦ ਨੂੰ ਸਪਿਨ ਕਰਵਾਉਣ ਲਈ ਕਈ ਰੋਟੇਸ਼ਨ ਲੈਣੇ ਪੈਂਦੇ ਸਨ।

ਇਹ ਵੀ ਪੜ੍ਹੋ : 'ਮਾਂਕੇਡਿੰਗ' ਹੁਣ ਅਧਿਕਾਰਤ ਤੌਰ 'ਤੇ ਰਨ ਆਊਟ, ਐੱਮ. ਸੀ. ਸੀ. ਨੇ ਨਿਯਮਾਂ 'ਚ ਕੀਤੇ ਵੱਡੇ ਬਦਲਾਅ

ਵਾਰਨ ਦੇ ਮੋਢੇ ਬਹੁਤ ਮਜ਼ਬੂਤ ਸਨ। ਰਾਹੁਲ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਦੇ ਮੌਢੇ ਇੰਨੇ ਮਜ਼ਬੂਤ ਕਿਉਂ ਹਨ ਤਾਂ ਪਤਾ ਲੱਗਾ ਸੀ ਕਿ ਵਾਰਨ ਦੇ ਪੈਰ ਦੀਆਂ ਦੋ ਹੱਡੀਆਂ ਟੁੱਟ ਗਈਆਂ ਸਨ। ਦੋਵਾਂ ਪੈਰਾਂ ’ਤੇ ਪਲਾਸਟਰ ਹੋਣ ਕਾਰਨ ਉਹ ਵ੍ਹੀਲਚੇਅਰ ’ਤੇ ਸਰੀਰ ਦੇ ਉੱਪਰਲੇ ਹਿੱਸੇ ਨਾਲ ਮੂਵਮੈਂਟ ਕਰਦੇ ਸਨ ਜਿਸ ਨਾਲ ਉਨ੍ਹਾਂ ਦੇ ਮੋਢੇ ਮਜ਼ਬੂਤ ਹੋ ਗਏ। ਵਾਰਨ ਨੇ ਰਾਹੁਲ ਦ੍ਰਾਵਿੜ ਨੂੰ ਦੱਸਿਆ ਸੀ ਕਿ ਸਾਡੇ ਜੀਵਨ ਵਿਚ ਚੁਣੌਤੀਆਂ ਆਉਂਦੀਆਂ ਹਨ ਪਰ ਉਸ ਨੂੰ ਸਫ਼ਲਤਾ ਦੀ ਪੌੜੀ ਕਿਵੇਂ ਬਣਾਇਆ ਜਾਵੇ ਇਹ ਸਾਡੇ ’ਤੇ ਨਿਰਭਰ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News