ਅਸ਼ਵਿਨ ਨੇ ਹਰਭਜਨ ਨੂੰ ਛੱਡਿਆ ਪਿੱਛੇ, ਟੈਸਟ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣੇ
Monday, Nov 29, 2021 - 04:13 PM (IST)
ਕਾਨਪੁਰ (ਵਾਰਤਾ) : ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਪਹਿਲੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿਚ ਟਾਮ ਲੈਥਮ ਨੂੰ ਬੋਲਡ ਕਰਕੇ ਆਪਣੀ 418ਵੀਂ ਅੰਤਰਰਾਸ਼ਟਰੀ ਵਿਕਟ ਲਈ ਅਤੇ ਇਸ ਦੇ ਨਾਲ ਹੀ ਉਹ ਭਾਰਤ ਦੇ ਮਹਾਨ ਆਫ ਸਪਿਨਰ ਹਰਭਜਨ ਸਿੰਘ ਤੋਂ ਅੱਗੇ ਨਿਕਲ ਗਏ। 35 ਸਾਲਾ ਅਸ਼ਵਿਨ ਦੀਆਂ ਇਸ ਮੈਚ ਤੋਂ ਪਹਿਲਾਂ ਤੱਕ 413 ਵਿਕਟਾਂ ਸਨ। ਪਹਿਲੀ ਪਾਰੀ ਵਿਚ 3 ਵਿਕਟਾਂ ਲੈ ਕੇ ਉਨ੍ਹਾਂ ਨੇ ਆਪਣੀਆਂ ਵਿਕਟਾਂ ਦੀ ਸੰਖਿਆ 416 ਪਹੁੰਚਾ ਦਿੱਤੀ ਅਤੇ ਕੱਲ੍ਹ ਦੂਜੀ ਪਾਰੀ ਵਿਚ ਆਪਣੀ ਪਹਿਲੀ ਵਿਕਟ ਲੈਣ ਦੇ ਨਾਲ ਹੀ ਉਨ੍ਹਾਂ ਦੀਆਂ 417 ਵਿਕਟਾਂ ਹੋ ਗਈਆਂ ਸਨ। ਅੱਜ ਉਨ੍ਹਾਂ ਨੇ ਆਪਣੀ ਦੂਜੀ ਵਿਕਟ ਲਈ ਅਤੇ ਹਰਭਜਨ ਤੋਂ ਅੱਗੇ ਨਿਕਲ ਗਏ।
ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ਪਿਛਲੇ 6 ਦਿਨਾਂ 'ਚ ਤੀਜੀ ਵਾਰ ਮਿਲੀ ਜਾਨੋ ਮਾਰਨ ਦੀ ਧਮਕੀ
ਰਭਜਨ ਨੇ 103 ਟੈਸਟਾਂ ਵਿਚ 417 ਵਿਕਟਾਂ ਲਈਆਂ ਸਨ, ਜਦੋਂਕਿ ਅਸ਼ਵਿਨ ਆਪਣੇ 80ਵੇਂ ਟੈਸਟ ਵਿਚ ਇਸ ਉਪਲਬੱਧੀ ਤੱਕ ਪਹੁੰਚੇ ਹਨ। ਅਸ਼ਵਿਨ ਇਸ ਦੇ ਨਾਲ ਹੀ ਟੈਸਟ ਇਤਿਹਸ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ 13ਵੇਂ ਨੰਬਰ ’ਤੇ ਪਹੁੰਚ ਗਏ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ ਸ੍ਰੀਲੰਕਾ ਦੇ ਆਫ ਸਪਿਨਰ ਮੁਥੱਈਆ ਮੁਰਲੀਧਰਨ 800 ਵਿਕਟਾਂ ਲੈ ਕੇ ਸਭ ਤੋਂ ਅੱਗੇ ਹਨ। ਉਥੇ ਹੀ ਅਸ਼ਵਿਨ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ। ਭਾਰਤ ਵਿਚ ਹੁਣ ਅਸ਼ਵਿਨ ਤੋਂ ਅੱਗੇ ਕਪਿਲ ਦੇਵ (434 ਵਿਕਟਾਂ) ਅਤੇ ਅਨਿਲ ਕੁੰਬਲੇ (619 ਵਿਕਟਾਂ) ਹਨ।
ਇਹ ਵੀ ਪੜ੍ਹੋ : ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਦੀ ਬੱਲੇ-ਬੱਲੇ, 3 ਸੋਨ ਤਮਗਿਆਂ ਸਮੇਤ ਜਿੱਤੇ 5 ਤਮਗੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।