ਅਸ਼ਵਿਨ ਨੇ ਬੁਮਰਾਹ ਨੂੰ ਚੁਣਿਆ ਸਭ ਤੋਂ ਕੀਮਤੀ ਭਾਰਤੀ ਕ੍ਰਿਕਟਰ, ਰੋਹਿਤ-ਕੋਹਲੀ ਨੂੰ ਕੀਤਾ ਨਜ਼ਰਅੰਦਾਜ਼
Monday, Sep 16, 2024 - 05:06 PM (IST)
ਸਪੋਰਟਸ ਡੈਸਕ : ਭਾਰਤ ਦੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਆਪਣੇ ਸਭ ਤੋਂ ਕੀਮਤੀ ਭਾਰਤੀ ਕ੍ਰਿਕਟਰ ਦਾ ਨਾਂ ਲੈਂਦੇ ਸਮੇਂ ਸਟਾਰ ਬੱਲੇਬਾਜ਼ਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਹ ਸਨਮਾਨ ਦਿੱਤਾ। ਦੱਸਣਯੋਗ ਹੈ ਕਿ ਬੁਮਰਾਹ ਅਗਸਤ 2023 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਤੋਂ ਬਾਅਦ ਤੋਂ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਉਹ 2023 ਵਨਡੇ ਵਿਸ਼ਵ ਕੱਪ ਵਿਚ 20 ਵਿਕਟਾਂ ਦੇ ਨਾਲ ਚੌਥਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਸੀ ਅਤੇ ਫਰਵਰੀ 2024 ਵਿਚ ਟੈਸਟ ਗੇਂਦਬਾਜ਼ੀ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਵੀ ਪਹੁੰਚ ਗਿਆ ਸੀ। ਬੁਮਰਾਹ ਨੇ ਹਾਲ ਹੀ ਵਿਚ ਟੀ-20 ਵਿਸ਼ਵ ਕੱਪ 2024 ਵਿਚ ਭਾਰਤ ਦੀ ਜੇਤੂ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਅਤੇ 8 ਮੈਚਾਂ ਵਿਚ 4.17 ਦੀ ਰਿਕਾਰਡ-ਤੋੜ ਆਰਥਿਕ ਦਰ ਨਾਲ 15 ਵਿਕਟਾਂ ਲਈਆਂ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਮੈਨੂੰ ਸ਼ੁਰੂਆਤ 'ਚ ਇਸ ਨਾਲ ਜੂਝਣਾ ਪਿਆ, ਸ਼ੇਨ ਵਾਰਨ ਨਾਲ ਤੁਲਨਾ 'ਤੇ ਬੋਲੇ ਨਾਥਨ ਲਿਓਨ
ਅਸ਼ਵਿਨ ਨੇ ਇਕ ਯੂ-ਟਿਊਬ ਚੈਨਲ 'ਤੇ ਕਿਹਾ, ''ਅਸੀਂ ਚੇਨਈ ਦੇ ਲੋਕ ਗੇਂਦਬਾਜ਼ਾਂ ਦੀ ਬਹੁਤ ਤਾਰੀਫ਼ ਕਰਦੇ ਹਾਂ। ਉਹ 4-5 ਦਿਨ ਪਹਿਲਾਂ ਇਕ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਆਏ ਸਨ। ਅਸੀਂ (ਚੇਨਈ ਦੇ ਲੋਕ) ਗੇਂਦਬਾਜ਼ਾਂ ਨਾਲ ਬਹੁਤ ਚੰਗਾ ਵਿਵਹਾਰ ਕਰਦੇ ਹਾਂ। ਉਸ ਨਾਲ ਇਕ ਚੈਂਪੀਅਨ ਵਾਂਗ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜਸਪ੍ਰੀਤ ਬੁਮਰਾਹ ਇਸ ਸਮੇਂ ਸਭ ਤੋਂ ਕੀਮਤੀ ਭਾਰਤੀ ਕ੍ਰਿਕਟਰ ਹਨ।
ਪਿੱਠ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਕਰਨ ਤੋਂ ਬਾਅਦ ਬੁਮਰਾਹ ਨੇ ਛੇ ਟੈਸਟ ਮੈਚਾਂ ਵਿਚ 15.35 ਦੀ ਔਸਤ ਨਾਲ 31 ਵਿਕਟਾਂ ਲਈਆਂ ਹਨ, ਜਿਸ ਵਿਚ ਦੋ ਵਾਰ ਪੰਜ ਵਿਕਟਾਂ ਵੀ ਸ਼ਾਮਲ ਹਨ। ਟੀ20ਆਈ ਵਿਚ ਉਸਨੇ 10 ਮੈਚਾਂ ਵਿਚ 8.57 ਦੀ ਔਸਤ ਨਾਲ 4.32 ਦੀ ਪ੍ਰਭਾਵਸ਼ਾਲੀ ਇਕਾਨਮੀ ਨਾਲ 19 ਵਿਕਟਾਂ ਲਈਆਂ ਹਨ। ਵਨਡੇ ਵਿਚ ਉਸਨੇ 2023 ਤੋਂ ਹੁਣ ਤੱਕ 16 ਪਾਰੀਆਂ ਵਿਚ 20.28 ਦੀ ਔਸਤ ਅਤੇ 4.40 ਦੀ ਇਕਾਨਮੀ ਨਾਲ 28 ਵਿਕਟਾਂ ਲਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8