ਵਿੰਡੀਜ਼ ਦੌਰੇ ਲਈ ਅਸ਼ਵਿਨ ਨੇ ਦਿੱਤੀ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੂੰ ਖਾਸ ਸਲਾਹ

Tuesday, Aug 13, 2019 - 11:23 PM (IST)

ਵਿੰਡੀਜ਼ ਦੌਰੇ ਲਈ ਅਸ਼ਵਿਨ ਨੇ ਦਿੱਤੀ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੂੰ ਖਾਸ ਸਲਾਹ

ਨਵੀਂ ਦਿੱਲੀ— ਭਾਰਤੀ ਟੀਮ ਨੇ 22 ਅਗਸਤ ਤੋਂ ਵੈਸਟਇੰਡੀਜ਼ ਵਿਰੁੱਧ ਟੈਸਟ ਸੀਰੀਜ਼ ਦੀ ਸ਼ੁਰੂਆਤ ਕਰਨੀ ਹੈ। ਇਸ ਦੌਰਾਨ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੂੰ ਦਿੱਗਜ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਖਾਸ ਸਲਾਹ ਦਿੰਦੇ ਹੋਏ ਕਿਹਾ ਕਿ ਵੈਸਟਇੰਡੀਜ਼ ਨੇ ਪਿਛਲੇ ਸਾਲ ਟੈਸਟ ਸੀਰੀਜ਼ 'ਚ ਇੰਗਲੈਂਡ ਨੂੰ ਘਰ 'ਚ ਹਰਾਇਆ ਸੀ। ਉਸਦੇ ਕੋਲ ਅਸਲ 'ਚ ਵਧੀਆ ਗਤੀ ਹੈ। ਕੁਝ ਨੌਜਵਾਨ ਰੋਮਾਂਚਕ ਬੱਲੇਬਾਜ਼ ਵਰਗੇ ਸ਼ਾਈ ਹੋਪ ਤੇ ਸ਼ਿਮਰਾਨ ਹੇਟਮਾਇਰ ਨੂੰ ਭਾਰਤੀ ਟੀਮ ਹਲਕੇ 'ਚ ਨਹੀਂ ਲੈ ਸਕਦੀ।
ਅਸ਼ਵਿਨ ਨੇ ਕਿਹਾ ਕਿ ਭਾਰਤੀ ਟੀਮ ਨੂੰ ਵੈਸਟਇੰਡੀਜ਼ 'ਚ ਜਿੱਤ ਦੇ ਲਈ ਇਕ ਜੁਟ ਹੋਣਾ ਹੋਵੇਗਾ। ਭਾਰਤੀ ਟੀਮ ਦੇ ਲਈ ਖੇਡਣ ਤੋਂ ਵੱਧ ਕੇ ਕਿਸੇ ਖਿਡਾਰੀ ਲਈ ਕੁਝ ਨਹੀਂ ਹੋ ਸਕਦਾ। ਅਸੀਂ ਨੌਜਵਾਨ ਹੋਣ 'ਤੇ ਇਸਦਾ ਸੁਪਨਾ ਦੇਖਦੇ ਹਾਂ। ਭਾਰਤੀ ਟੀਮ ਵਧੀਆ ਕ੍ਰਿਕਟ ਖੇਡ ਰਹੀ ਹੈ। ਸਾਡੇ ਕੋਲ ਰੋਮਾਂਚਕ ਸਮਾਂ ਹੈ। ਅਸ਼ਵਿਨ ਨੇ ਆਪਣੇ ਪ੍ਰਦਰਸ਼ਨ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਕਦੀ ਟੀਚੇ ਨੂੰ ਨਿਰਧਾਰਿਤ ਕਰ ਨਹੀਂ ਚਲਦੇ। ਮੈਂ ਹੁਣ ਵਧੀਆ ਲੈਅ ਨਾਲ ਗੇਂਦਬਾਜ਼ੀ ਕਰ ਰਿਹਾ ਹਾਂ। ਗੇਂਦ ਹੱਥ 'ਚੋਂ ਵਧੀਆ ਤਰੀਕੇ ਨਾਲ ਨਿਕਲ ਰਹੀ ਹੈ ਤੇ ਮੈਂ ਸਿਰਫ ਇਸ ਨੂੰ ਬਰਕਰਾਰ ਰੱਖਣਾ ਚਾਹੁੰਦਾ ਹਾਂ। ਅਸ਼ਵਿਨ ਨੇ ਫਿੱਟਨੈਸ ਕਿਹਾ 'ਤੇ ਕਿਹਾ ਕਿ ਮੈਂ ਫਿੱਟ ਹਾਂ ਤੇ ਮੈਂ ਵਧੀਆ ਗੇਂਦਬਾਜ਼ੀ ਕਰ ਰਿਹਾ ਹਾਂ। ਤੇ ਮੈਂ ਹਮੇਸ਼ਾ ਬੱਲੇਬਾਜ਼ੀ ਵੀ ਕਰ ਸਕਦਾ ਹਾਂ। ਹਾਂ ਕੁਝ ਪੱਧਰ 'ਤੇ ਧੋੜਾ ਉੱਪਰ-ਥੱਲੇ ਹੋ ਸਕਦਾ ਹੈ। ਕਿਉਂਕਿ ਉਛਾਲ ਹਰ ਪਿੱਚ 'ਤੇ ਅਸੰਗਤ ਹੁੰਦਾ ਹੈ।


author

Gurdeep Singh

Content Editor

Related News