ਐਸ਼ਲੇ ਬਾਰਟੀ ਸੱਟ ਦਾ ਸ਼ਿਕਾਰ ਹੋਣ ਕਾਰਨ ਫ਼੍ਰੈਂਚ ਓਪਨ ਤੋਂ ਹੋਈ ਰਿਟਾਇਰ ਹਰਟ

Friday, Jun 04, 2021 - 11:22 AM (IST)

ਐਸ਼ਲੇ ਬਾਰਟੀ ਸੱਟ ਦਾ ਸ਼ਿਕਾਰ ਹੋਣ ਕਾਰਨ ਫ਼੍ਰੈਂਚ ਓਪਨ ਤੋਂ ਹੋਈ ਰਿਟਾਇਰ ਹਰਟ

ਪੈਰਿਸ— ਚੋਟੀ ਦੀ ਰੈਂਕਿੰਗ ਦੀ ਐਸ਼ਲੇ ਬਾਰਟੀ ਨੂੰ ਲੱਕ ਦੀ ਸੱਟ ਕਾਰਨ ਵੀਰਵਾਰ ਨੂੰ ਫ਼੍ਰੈਂਚ ਓਪਨ ਟੈਨਿਸ ਗ੍ਰੈਂਡਸਲੈਮ ਦੇ ਦੂਜੇ ਦੌਰ ਦੇ ਮੈਚ ਤੋਂ ਰਿਟਾਇਰ ਹਰਟ ਹੋਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਉਨ੍ਹਾਂ ਦੀ ਇਹ ਸੱਟ ਕਲੇ ਕੋਰਟ ਗ੍ਰੈਂਡਸਲੈਮ ਤੋਂ ਪਹਿਲਾਂ ਟ੍ਰੇਨਿੰਗ ਦੇ ਦੌਰਾਨ ਉਭਰ ਗਈ ਸੀ।

ਆਸਟਰੇਲੀਆ ਦੀ 2019 ਦੀ ਚੈਂਪੀਅਨ ਬਾਰਟੀ ਦੂਜੇ ਦੌਰ ’ਚ ਪੋਲੈਂਡ ਦੀ ਮੁਕਾਬਲੇਬਾਜ਼ ਮੈਗਡਾ ਲਿਨੇਟੇ ਦੇ ਖ਼ਿਲਾਫ਼ 6-1,6-2 ਨਾਲ ਪਿਛੜ ਰਹੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਉਹ ਅੱਗੇ ਨਹੀਂ ਖੇਡ ਸਕੇਗੀ। ਬਾਰਟੀ ਨੇ ਕਿਹਾ, ‘‘ਇਹ ਨਿਰਾਸ਼ਾਜਨਕ ਹੈ।’’ ਜਦੋਂ ਉਨ੍ਹਾਂ ਨੇ ਮੈਚ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਪੈਰ ’ਤੇ ਪੱਟੀ ਬੰਨ੍ਹੀ ਹੋਈ ਸੀ ਤੇ ਉਹ ਠੀਕ ਨਾਲ ਚਲ ਵੀ ਨਹੀਂ ਪਾ ਰਹੀ ਸੀ। ਉਨ੍ਹਾਂ ਨੇ ਸ਼ੁਰੂਆਤੀ ਸੈੱਟ ’ਚ ਮੈਡੀਕਲ ਟਾਈਮਆਊਟ ਵੀ ਲਿਆ। ਉਨ੍ਹਾਂ ਨੂੰ ਪਹਿਲੇ ਦੌਰ ’ਚ ਅਮਰੀਕਾ ਦੀ ਬਨਾਰਨਾਡਾ ਪੇਰਾ ਖ਼ਿਲਾਫ਼ ਜਿੱਤ ’ਚ ਵੀ ਮੁਸ਼ਕਲ ਹੋਈ ਸੀ ਤੇ ਉਨ੍ਹਾਂ ਬਾਅਦ ’ਚ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਫ਼ਿੱਟ ਨਹੀਂ ਹੈ।


author

Tarsem Singh

Content Editor

Related News