ਐਸ਼ਲੇ ਬਾਰਟੀ ਅਤੇ ਰਾਫੇਲ ਨਡਾਲ ITF ਵਿਸ਼ਵ ਚੈਂਪੀਅਨ ਐਵਾਰਡ ਨਾਲ ਸਨਮਾਨਿਤ

Saturday, Dec 21, 2019 - 11:16 AM (IST)

ਐਸ਼ਲੇ ਬਾਰਟੀ ਅਤੇ ਰਾਫੇਲ ਨਡਾਲ ITF ਵਿਸ਼ਵ ਚੈਂਪੀਅਨ ਐਵਾਰਡ ਨਾਲ ਸਨਮਾਨਿਤ

ਸਪੋਰਟਸ ਡੈਸਕ— ਆਸਟਰੇਲੀਆ ਦੀ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਤੇ ਸਪੇਨ ਦੇ ਰਾਫੇਲ ਨਡਾਲ ਨੂੰ ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਵਲੋਂ ਸਾਲ 2019 ਵਿਸ਼ਵ ਚੈਂਪੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 23 ਸਾਲਾ ਬਾਰਟੀ ਸਾਲ 2019 'ਚ ਨੰਬਰ ਵਨ ਰੈਂਕਿਗ 'ਤੇ ਰਹੀ ਸੀ ਤੇ ਉਸ ਨੇ ਇਸ ਸਾਲ ਆਪਣੇ ਕਰੀਅਰ ਦੇ ਪਹਿਲੇ ਗ੍ਰੈਂਡ ਸਲੈਮ ਰੋਲਾਂ ਗੈਰਾਂ 'ਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਬਾਰਟੀ ਨੇ ਡਬਲਯੂ. ਟੀ. ਏ. ਫਾਈਨਲਸ ਖਿਤਾਬ ਵੀ ਜਿੱਤਿਆ ਸੀ ਤੇ ਸਾਲ 1993 ਤੋਂ ਬਾਅਦ ਪਹਿਲੀ ਵਾਰ ਆਸਟਰੇਲੀਆ ਨੂੰ ਫੇਡ ਕੱਪ ਫਾਈਨਲ ਤਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।PunjabKesari
ਬਾਰਟੀ ਨੇ ਕਿਹਾ, ''ਮੈਂ ਇਸ ਸਾਲ ਆਈ. ਟੀ. ਐੱਫ. ਵਿਸ਼ਵ ਚੈਂਪੀਅਨ ਚੁਣੇ ਜਾਣ 'ਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਸਾਲ 2019 ਮੇਰੇ ਲਈ ਕਮਾਲ ਦਾ ਸਾਲ ਰਿਹਾ ਹੈ, ਇਸ ਸਾਲ ਮੈਂ ਫੇਡ ਕੱਪ ਫਾਈਨਲ 'ਚ ਜਗ੍ਹਾ ਬਣਾਈ ਤੇ ਫ੍ਰੈਂਚ ਓਪਨ ਵੀ ਜਿੱਤਿਆ। ਮੈਨੂੰ ਆਪਣੀ ਟੀਮ 'ਤੇ ਮਾਣ ਹੈ ਤੇ ਹੁਣ ਮੈਂ 2020 ਦਾ ਇੰਤਜ਼ਾਰ ਕਰ ਰਹੀ ਹਾਂ।''

ਪੁਰਸ਼ ਵਰਗ 'ਚ ਨਡਾਲ ਨੂੰ ਲਗਾਤਾਰ ਚੌਥੀ ਵਾਰ ਵਿਸ਼ਵ ਚੈਂਪੀਅਨ ਚੁਣਿਆ ਗਿਆ। ਉਸ ਨੇ ਸਾਲ ਦੀ ਸਮਾਪਤੀ ਨੰਬਰ ਵਨ ਰੈਂਕਿੰਗ ਨਾਲ ਕੀਤੀ ਸੀ ਤੇ ਦੋ ਗ੍ਰੈਂਡ ਸਲੈਮ ਆਪਣੇ ਨਾਂ ਕੀਤੇ। ਨਡਾਲ ਨੇ ਕਿਹਾ, ''ਮੈਂ ਆਈ. ਟੀ. ਐੱਫ. ਵਿਸ਼ਵ ਚੈਂਪੀਅਨ ਚੁਣੇ ਜਾਣ 'ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਪੰਜਵੀਂ ਵਾਰ ਏ. ਟੀ. ਪੀ. ਰੈਂਕਿੰਗ 'ਚ ਨੰਬਰ ਵਨ ਹਾਂ ਤੇ ਇਸ ਸਾਲ ਮੈਂ ਦੋ ਗ੍ਰੈਂਡ ਸਲੈਮ ਵੀ ਜਿੱਤੇ। ਮੈਂ ਅਗਲੇ ਸਾਲ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ।''PunjabKesari


Related News