ਵਿੰਬਲਡਨ ਚੈਂਪੀਅਨ ਤੇ ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਓਲੰਪਿਕ ਲਈ ਜਾਪਾਨ ਪੁੱਜੀ

Monday, Jul 19, 2021 - 07:05 PM (IST)

ਵਿੰਬਲਡਨ ਚੈਂਪੀਅਨ ਤੇ ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਓਲੰਪਿਕ ਲਈ ਜਾਪਾਨ ਪੁੱਜੀ

ਟੋਕੀਓ— ਹਾਲ ਹੀ ’ਚ ਵਿੰਬਲਡਨ ਮਹਿਲਾ ਸਿੰਗਲ ਚੈਂਪੀਅਨ ਦਾ ਤਾਜ ਪਹਿਨਣ ਵਾਲੀ ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਓਲੰਪਿਕ ’ਚ ਹਿੱਸਾ ਲੈਣ ਲਈ ਸੋਮਵਾਰ ਨੂੰ ਜਾਪਾਨ ਪਹੁੰਚੀ। ਡਬਲਯੂ. ਟੀ. ਏ. ਵਿਸ਼ਵ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਕਾਬਜ ਆਸਟਰੇਲੀਆ ਦੀ ਇਹ ਖਿਡਾਰੀ ਨਾਰਿਤਾ ਹਵਾਈ ਅੱਡੇ ’ਤੇ ਪਹੁੰਚਣ ਦੇ ਬਾਅਦ ਓਲੰਪਿਕ ਦੀ ਆਪਣੀ ਰਿਹਾਇਸ਼ ਲਈ ਰਵਾਨਾ ਹੋ ਗਈ। ਬਾਰਟੀ ਤੇ ਜਾਪਾਨ ਦੀ ਨਾਓਮੀ ਓਸਾਕਾ ਸ਼ਨੀਵਾਰ ਨੂੰ ਸ਼ੁਰੂ ਹੋਣ ਵਾਲੇ ਮਹਿਲਾ ਟੈਨਿਸ ਮੁਕਾਬਲੇ ਦੇ ਦੋ ਪ੍ਰਮੁੱਖ ਖਿਡਾਰੀ ਹਨ।


author

Tarsem Singh

Content Editor

Related News