ਦਿਨੇਸ਼ ਕਾਰਤਿਕ ਨੂੰ ਸਟ੍ਰਾਈਕ ਨਹੀਂ ਦੇਣ ਦੇ ਮਾਮਲੇ ''ਤੇ ਹਾਰਦਿਕ ਪੰਡਯਾ ''ਤੇ ਭੜਕੇ ਆਸ਼ੀਸ਼ ਨੇਹਰਾ, ਕਿਹਾ...

06/10/2022 7:20:22 PM

ਸਪੋਰਟਸ ਡੈਸਕ- ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਭਾਵੇਂ ਦੇਰੀ ਨਾਲ ਵਾਪਸੀ ਕਰ ਰਹੇ ਹਾਰਦਿਕ ਪੰਡਯਾ ਨੇ 12 ਗੇਂਦਾਂ 'ਚ 31 ਦੌੜਾਂ ਬਣਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਪਰ 19ਵੇਂ ਓਵਰ 'ਚ ਉਨ੍ਹਾਂ ਦੇ ਇਕ ਫ਼ੈਸਲੇ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ। 19ਵੇਂ ਓਵਰ 'ਚ ਤੇਜ਼ੀ ਨਾਲ ਦੌੜਾਂ ਬਣਾ ਰਹੇ ਹਾਰਦਿਕ ਦੇ ਨਾਲ ਨਾਨ ਸਟ੍ਰੀਅਕ ਐਂਡ 'ਤੇ ਦਿਨੇਸ਼ ਕਾਰਤਿਕ ਸਨ ਜਿਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਚ ਖ਼ੁਦ ਨੂੰ ਬਿਹਤਰੀਨ ਫਿਨਿਸ਼ਰ ਸਾਬਤ ਕਰਦੇ ਹੋਏ ਟੀਮ ਇੰਡੀਆ 'ਚ ਦੁਬਾਰਾ ਜਗ੍ਹਾ ਬਣਾਈ ਸੀ ਪਰ ਆਖ਼ਰੀ ਓਵਰ ਦੀ 5ਵੀਂ ਗੇਂਦ 'ਤੇ ਬੱਲੇਬਾਜ਼ੀ ਕਰ ਰਹੇ ਹਾਰਦਿਕ ਨੇ ਇਕ ਲੰਬਾ ਸ਼ਾਟ ਖੇਡਣ ਦੇ ਬਾਅਦ ਸਿੰਗਲ ਨਹੀਂ ਲਿਆ। ਅਜਿਹਾ ਲੱਗਾ ਕਿ ਉਹ ਆਈ. ਪੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦਿਨੇਸ਼ ਨੂੰ ਸਟ੍ਰਾਈਕ ਦੇਣਾ ਹੀ ਨਹੀਂ ਚਾਹੁੰਦੇ ਸਨ। ਦੇਖੋ ਵੀਡੀਓ:-

ਇਹ ਵੀ ਪੜ੍ਹੋ : ਭਾਰਤੀ ਮਹਿਲਾ ਸਾਈਕਲਿਸਟ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਕੋਚ ਦਾ ਕਰਾਰ ਖ਼ਤਮ, ਸਲੋਵੇਨੀਆ ਤੋਂ ਵਾਪਸ ਬੁਲਾਈ ਟੀਮ

ਹਾਰਦਿਕ ਨੇ ਜਿਵੇਂ ਹੀ ਦਿਨੇਸ਼ ਨੂੰ ਸਿੰਗਲ ਲੈਣ ਤੋਂ ਮਨ੍ਹਾਂ ਕੀਤਾ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰੱਜ ਕ ਭੜਾਸ ਕੱਢੀ। ਇਸ ਵਿਰੋਧ 'ਚ ਗੁਜਰਾਤ ਟਾਈਟਨਸ ਦੇ ਕੋਚ ਆਸ਼ੀਸ਼ ਨੇਹਰਾ ਵੀ ਸਾਹਮਣੇ ਆਏ। ਉਨ੍ਹਾਂ ਨੇ ਵੀ ਹਾਰਦਿਕ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਪਰ ਆਪਣੇ ਸਟਾਈਲ 'ਚ। ਨੇਹਰਾ ਨੇ ਕਿਹਾ-  ਹਾਰਦਿਕ ਪੰਡਯਾ ਨੂੰ ਆਖ਼ਰੀ ਗੇਂਦ ਤੋਂ ਪਹਿਲਾਂ ਉੱਥੇ ਸਿੰਗਲ ਲੈਣਾ ਚਾਹੀਦਾ ਸੀ। ਦੂਜੇ ਐਂਡ 'ਤੇ ਦਿਨੇਸ਼ ਕਾਰਤਿਕ ਸਨ ਨਾ ਕਿ ਮੈਂ।

ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਦੱਖਣੀ ਅਫ਼ਕੀਕਾ ਦੇ ਖ਼ਿਲਾਫ਼ ਟੀ20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਕੇ. ਐੱਲ. ਰਾਹੁਲ ਨੂੰ ਕਪਤਾਨ ਬਣਾਇਆ ਗਿਆ ਪਰ ਉਹ ਸੱਟ ਦਾ ਸ਼ਿਕਾਰ ਹੋ ਗੇਏ। ਅਜਿਹੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਰਿਸ਼ਭ ਪੰਤ ਨੂੰ ਕਪਤਾਨੀ ਸੌਂਪੀ ਗਈ। ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ ਈਸ਼ਾਨ ਕਿਸ਼ਨ ਦੇ 76, ਪੰਤ ਤੇ ਹਾਰਦਿਕ ਦੀਆਂ ਧਮਾਕੇਦਾਰ ਪਾਰੀਆਂ ਨਾਲ 211 ਦੌੜਾਂ ਜ਼ਰੂਰ ਬਣਾਈਆਂ ਪਰ ਦੱਖਣੀ ਅਫਰੀਕਾ ਵਲੋਂ ਡੇਵਿਡ ਮਿਲਰ ਤੇ ਵੇਨ ਡੁਸੇਨ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਇਹ ਵੀ ਪੜ੍ਹੋ : ਖੇਲੋ ਇੰਡੀਆ ਯੂਥ ਗੇਮਜ਼ 2021 : ਹਾਕੀ ਦੇ ਫਾਈਨਲ ਮੁਕਾਬਲੇ 'ਚ ਪੰਜਾਬ ਦੀ ਟੀਮ ਨੇ ਜਿੱਤਿਆ ਸੋਨ ਤਮਗ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News