ਏਸ਼ੇਜ਼ ਲੜੀ 2025-26 ਪਰਥ ’ਚ ਸ਼ੁਰੂ ਹੋਵੇਗੀ

Thursday, Oct 17, 2024 - 12:30 PM (IST)

ਏਸ਼ੇਜ਼ ਲੜੀ 2025-26 ਪਰਥ ’ਚ ਸ਼ੁਰੂ ਹੋਵੇਗੀ

ਸਿਡਨੀ– ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਏਸ਼ੇਜ਼ ਟੈਸਟ ਲੜੀ ਵੈਸਟਰਨ ਆਸਟ੍ਰੇਲੀਆ  ਦੇ ਪਰਥ ਵਿਚ ਸ਼ੁਰੂ ਹੋਵੇਗੀ।

ਪਹਿਲਾ ਟੈਸਟ 21 ਤੋਂ 25 ਨਵੰਬਰ ਤੱਕ ਪਰਥ ਵਿਚ ਖੇਡਿਆ ਜਾਵੇਗਾ ਜਦਕਿ ਦੂਜਾ ਟੈਸਟ 4 ਤੋਂ 8 ਦਸੰਬਰ ਤੱਕ ਬ੍ਰਿਸਬੇਨ ਵਿਚ ਹੋਵੇਗਾ ਜਿਹੜਾ ਦਿਨ-ਰਾਤ ਦਾ ਟੈਸਟ ਹੋਵੇਗਾ। ਐਡੀਲੇਡ ਓਵਲ ਵਿਚ ਤੀਜਾ ਟੈਸਟ 17 ਤੋਂ 21 ਦਸੰਬਰ ਵਿਚਾਲੇ ਖੇਡਿਆ ਜਾਵੇਗਾ।

ਮੈਲਬੋਰਨ ਵਿਚ ਰਵਾਇਤੀ ਬਾਕਸਿੰਗ ਡੇ ਟੈਸਟ 26 ਦਸੰਬਰ ਤੋਂ ਤੇ ਸਿਡਨੀ ਵਿਚ 5ਵਾਂ ਟੈਸਟ 4 ਤੋਂ 8 ਜਨਵਰੀ ਵਿਚਾਲੇ ਖੇਡਿਆ ਜਾਵੇਗਾ। ਏਸ਼ੇਜ਼ ਇਸ ਸਮੇਂ ਅਆਸਟ੍ਰੇਲੀਆ ਕੋਲ ਹੈ, ਜਿਸ ਨੇ 2023 ਵਿਚ ਇੰਗਲੈਂਡ ਵਿਚ ਡਰਾਅ ਖੇਡਿਆ ਸੀ।
 


author

Tarsem Singh

Content Editor

Related News