Ashes : ਇੰਗਲੈਂਡ ਨੂੰ ਝਟਕਾ, ਵਾਰਮ ਅਪ ਦੇ ਦੌਰਾਨ ਸੱਟ ਦਾ ਸ਼ਿਕਾਰ ਹੋਏ ਜੋ ਰੂਟ

Sunday, Dec 19, 2021 - 12:19 PM (IST)

Ashes : ਇੰਗਲੈਂਡ ਨੂੰ ਝਟਕਾ, ਵਾਰਮ ਅਪ ਦੇ ਦੌਰਾਨ ਸੱਟ ਦਾ ਸ਼ਿਕਾਰ ਹੋਏ ਜੋ ਰੂਟ

ਸਪੋਰਟਸ ਡੈਸਕ- ਇੰਗਲੈਂਡ ਦੇ ਕਪਤਾਨ ਜੋ ਰੂਟ ਆਸਟਰੇਲੀਆ ਦੇ ਖ਼ਿਲਾਫ਼ ਦੂਜੇ ਏਸ਼ੇਜ਼ ਕ੍ਰਿਕਟ ਟੈਸਟ ਦੇ ਚੌਥੇ ਦਿਨ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਵਾਰਮ ਅੱਪ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਤੇ ਫੀਲਡਿੰਗ ਲਈ ਨਹੀਂ ਉਤਰੇ। ਐਤਵਾਰ ਨੂੰ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਰੂਟ ਜਦੋਂ ਨੈੱਟ 'ਤੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਪੈਰ 'ਤੇ ਗੇਂਦ ਵੱਜੀ।

ਟੀਮ ਦੇ ਬੁਲਾਰੇ ਨੇ ਬਿਆਨ 'ਚ ਕਿਹਾ, 'ਇੰਗਲੈਂਡ ਦੀ ਚਿਕਿਤਸਾ ਟੀਮ ਉਨ੍ਹਾਂ ਦੀ ਸੱਟ ਦੀ ਜਾਂਚ ਕਰ ਰਹੀ ਹੈ।' ਆਲਰਾਊਂਡਰ ਬੇਨ ਸਟੋਕਸ ਰੂਟ ਦੀ ਗ਼ੈਰਮੌਜੂਦਗੀ 'ਚ ਕਾਰਜਵਾਹਕ ਕਪਤਾਨ ਦੀ ਭੂਮਿਕਾ ਨਿਭਾ ਰਹੇ ਹਨ। ਪਹਿਲਾ ਟੈਸਟ ਗੁਆਉਣ ਦੇ ਬਾਅਦ ਇੰਗਲੈਂਡ ਦੀ ਟੀਮ ਦੂਜੇ ਟੈਸਟ 'ਚ ਵੀ ਹਾਰ ਤੋਂ ਬਚਣ ਲਈ ਜੂਝ ਰਹੀ ਹੈ। ਆਸਟਰੇਲੀਆ ਨੇ ਐਤਵਾਰ ਨੂੰ ਆਪਣੀ ਦੂਜੀ ਪਾਰੀ 'ਚ 45 ਦੌੜਾਂ 'ਤੇ ਇਕ ਵਿਕਟ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੂੰ 282 ਦੌੜਾਂ ਦੀ ਬੜ੍ਹਤ ਹਾਸਲ ਹੈ। 


author

Tarsem Singh

Content Editor

Related News