ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ
Friday, Mar 19, 2021 - 07:48 PM (IST)

ਨਵੀਂ ਦਿੱਲੀ- ਅਫਗਾਨਿਸਤਾਨ ਦੇ ਕਪਤਾਨ ਅਸਗਰ ਅਫਗਾਨ ਨੇ ਜ਼ਿੰਬਾਬਵੇ ਵਿਰੁੱਧ ਦੂਜੇ ਟੀ-20 ਮੁਕਾਬਲੇ 'ਚ ਜਿੱਤ ਹਾਸਲ ਕਰਨ ਦੇ ਨਾਲ ਹੀ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਰਿਕਾਰਡ ਬਰਾਬਰ ਕਰ ਲਿਆ ਹੈ। ਦਰਅਸਲ, ਦੂਜੇ ਟੀ-20 'ਚ ਹਾਸਲ ਕੀਤੀ ਗਈ ਜਿੱਤ ਟੀ-20 ਇਤਿਹਾਸ 'ਚ ਅਸਗਰ ਦੀ ਬਤੌਰ ਕਪਤਾਨ 41ਵੀਂ ਜਿੱਤ ਸੀ। ਅਜਿਹਾ ਕਰ ਉਨ੍ਹਾਂ ਨੇ ਧੋਨੀ ਦੀ 41 ਜਿੱਤਾਂ ਦੀ ਬਰਾਬਰੀ ਕਰ ਲਈ। ਦੇਖੋ ਰਿਕਾਰਡ-
ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਸਫਲ ਕਪਤਾਨ-
41 ਮਹਿੰਦਰ ਸਿੰਘ ਧੋਨੀ
41 ਅਸਗਰ ਅਫਗਾਨ
33 ਇਯੋਨ ਮੋਰਗਨ
29 ਸਰਫਰਾਜ਼ ਅਹਿਮਦ
27 ਡੈਰੇਨ ਸੈਮੀ
ਦੱਸ ਦੇਈਏ ਕਿ ਅਸਗਰ ਟੀ-20 ਇੰਟਰਨੈਸ਼ਨਲ 'ਚ ਧਮਾਕੇਦਾਰ ਖਿਡਾਰੀ ਹੈ। ਉਨ੍ਹਾਂ ਨੇ 70 ਮੈਚਾਂ 'ਚ 21 ਦੀ ਔਸਤ ਨਾਲ 1279 ਦੌੜਾਂ ਬਣਾਈਆਂ ਹਨ। ਉਸ ਦੇ ਨਾਂ 4 ਅਰਧ ਸੈਂਕੜੇ ਵੀ ਦਰਜ ਹਨ। ਜਦਕਿ ਉਸ ਦਾ ਸਰਵਸ੍ਰੇਸ਼ਠ ਸਕੋਰ 62 ਹੈ। ਅਸਗਰ ਨੇ ਆਇਰਲੈਂਡ ਵਿਰੁੱਧ ਸਾਲ 2010 'ਚ ਡੈਬਿਊ ਕੀਤਾ ਸੀ।
ਆਬੂ ਧਾਬੀ ਦੇ ਮੈਦਾਨ 'ਤੇ ਜ਼ਿੰਬਾਬਵੇ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ 'ਚ ਅਫਗਾਨਿਸਤਾਨ ਨੇ 45 ਦੌੜਾਂ ਨਾਲ ਜਿੱਤ ਹਾਸਲ ਕਰ ਲਈ ਹੈ। ਅਫਗਾਨਿਸਤਾਨ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ 'ਚ 5 ਵਿਕਟਾਂ 'ਤੇ 193 ਦੌੜਾਂ ਬਣਾਈਆਂ ਸਨ। ਇਸ 'ਚ ਉਸਮਾਨ ਘਾਨੀ ਨੇ 49, ਕਰੀਮ ਜੰਨਤ ਨੇ 53, ਮੁਹੰਮਦ ਨਬੀ ਦੀਆਂ 40 ਦੌੜਾਂ ਸ਼ਾਮਲ ਸਨ। ਜਵਾਬ 'ਚ ਖੇਡਣ ਉਤਰੀ ਜ਼ਿੰਬਾਬਵੇ ਦੀ ਟੀਮ 148 ਦੌੜਾਂ ਹੀ ਬਣਾ ਸਕੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।