ਬਤੌਰ ਕੋਚ ਪਹਿਲੇ ਖਿਤਾਬ ਤੋਂ ਖੁੰਝੇ ਮਾਰਾਡੋਨਾ
Monday, May 06, 2019 - 01:51 PM (IST)

ਸਪੋਰਟਸ ਡੈਸਕ : ਡਿਏਗੋ ਮਾਰਾਡੋਨਾ ਦੀ ਬਤੌਰ ਕੋਚ ਖਿਤਾਬ ਜਿੱਤਣ ਦੀਆਂ ਉਮੀਦਾਂ ਐਤਵਾਰ ਨੂੰ ਟੁੱਟ ਗਈਆਂ ਜਦੋਂ ਉਸਦੀ ਡੋਰਾਡੋਸ ਟੀਮ ਨੂੰ ਮੈਕਸੀਕੋ ਦੀ 2 ਪੱਖੀ ਲੜੀ ਟੂਰਨਾਮੈਂਟ ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਐਟਲੈਟਿਕੋ ਸਾਨ ਲੁਈ ਨੇ ਉਸ ਨੂੰ ਇਕ ਗੋਲ ਨਾਲ ਹਰਾਇਆ। ਲਗਾਤਾਰ 2 ਫਾਈਨਲ ਨਾਲ ਮਾਰਾਡੋਨਾ ਨੂੰ ਖਾਲੀ ਹੱਥ ਪਰਤਣਾ ਪਿਆ। ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਫੁੱਟਬਾਲਰ ਨੇ ਕਿਹਾ, ''ਮੈਨੂੰ ਲੱਗਾ ਕਿ ਮੈਂ ਮਰ ਹੀ ਗਿਆ ਹਾਂ ਪਰ ਹੁੰਦਾ ਹੈ। ਮੈਂ ਟੀਮ ਲਈ ਦੁਖੀ ਹਾਂ।'' ਮਾਰਾਡੋਨਾ ਸਤੰਬਰ ਵਿਚ ਇਸ ਕਲੱਬ ਨਾਲ ਜੁੜੇ ਸੀ।