ਕਪਤਾਨ ਦੇ ਤੌਰ ''ਤੇ ਮਲਿੰਗਾ ਨੇ ਮੇਰੇ ਲਈ ਕਈ ਚੀਜ਼ਾਂ ਆਸਾਨ ਕੀਤੀਆਂ : ਸੰਜੂ ਸੈਮਸਨ
Monday, Mar 28, 2022 - 05:58 PM (IST)
ਮੁੰਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਕਿਹਾ ਕਿ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੇ ਟੀਮ ਦੇ ਗੇਂਦਬਾਜ਼ੀ ਕੋਚ ਦੇ ਤੌਰ 'ਤੇ ਹੋਣ ਨਾਲ ਇਕ ਕਪਤਾਨ ਦੇ ਤੌਰ 'ਤੇ ਉਨ੍ਹਾਂ ਲਈ ਜ਼ਿੰਦਗੀ ਆਸਾਨ ਹੋ ਗਈ ਹੈ। ਮਲਿੰਗਾ ਨੇ ਮੁੰਬਈ ਇੰਡੀਅਨਜ਼ ਦੇ ਨਾਲ ਇਕ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਬੇਸ਼ਕੀਮਤੀ ਯੋਗਦਾਨ ਦਿੱਤਾ ਤੇ ਹੁਣ ਉਹ ਆਈ. ਪੀ. ਐੱਲ. 2022 'ਚ ਰਾਜਸਥਾਨ ਟੀਮ 'ਚ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ : IPL 2022 : ਮਯੰਕ ਅਗਰਵਾਲ ਨੇ ਪੰਜਾਬ ਦੀ ਜਿੱਤ ਦਾ ਸਿਹਰਾ ਬੱਲੇਬਾਜ਼ਾਂ ਨੂੰ ਦਿੰਦੇ ਹੋਏ ਕਹੀ ਇਹ ਗੱਲ
ਸੈਮਸਨ ਨੇ ਵਰਚੁਅਲ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਵੱਡੇ ਹੋਣ ਦੇ ਦੌਰਾਨ ਲਸਿਥ ਮਲਿੰਗਾ ਤੇ ਕੁਮਾਰ ਸੰਗਕਾਰਾ ਜਿਹੇ ਖਿਡਾਰੀਆਂ ਨੂੰ ਐਕਸ਼ਨ 'ਚ ਦੇਖਿਆ ਹੈ ਤੇ ਉਨ੍ਹਾਂ ਵਲੋਂ ਮੈਦਾਨ 'ਤੇ ਕੀਤੇ ਗਏ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਲਸਿਥ ਮਲਿੰਗਾ ਖ਼ਾਸ ਤੌਰ 'ਤੇ ਗੇਂਦਬਾਜ਼ੀ ਨੂੰ ਆਸਾਨ ਬਣਾਉਂਦੇ ਹਨ। ਹੁਣ ਉਹ ਇਸ ਟੀਮ 'ਚ ਸਾਡੇ ਜਿਹੇ ਨੌਜਵਾਨਾਂ ਨੂੰ ਉਨ੍ਹਾਂ ਦੇ ਖੇਡ ਨੂੰ ਬਿਹਤਰ ਢੰਗ ਨਾਲ ਸਮਝਣ 'ਚ ਮਦਦ ਕਰਨ ਲਈ ਇੱਥੇ ਆਏ ਹਨ। ਲਸਿਥ ਦੇ ਨਾਲ ਸਾਡੀ ਜੋ ਵੀ ਗੱਲਬਾਤ ਹੋਈ, ਉਹ ਗੇਂਦਬਾਜ਼ੀ ਨੂੰ ਬਹੁਤ ਆਸਾਨ ਬਣਾਉਂਦੇ ਹਨ ਤੇ ਟੀਮ ਦੇ ਹਰ ਗੇਂਦਬਾਜ਼ ਨੂੰ ਬਹੁਤ ਸਪੱਸ਼ਟਤਾ ਦਿੰਦੇ ਹਨ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਜ਼ਖ਼ਮੀ, IPL 'ਚ ਖੇਡਣਾ ਸ਼ੱਕੀ
ਸੈਮਸਨ ਨੇ ਖ਼ੁਲਾਸਾ ਕੀਤਾ ਕਿ ਕਿਵੇਂ ਇਕ ਕਪਤਾਨ ਦੇ ਤੌਰ 'ਤੇ ਮਲਿੰਗਾ ਵਲੋਂ ਬਣਾਏ ਗਏ ਇਕ ਬਿੰਦ ਨੇ ਉਨ੍ਹਾਂ ਦੇ ਧਿਆਨ ਤੇ ਵਿਚਾਰਾਂ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਮੈਂ ਅਸਲ 'ਚ ਉਨ੍ਹਾਂ ਦੇ ਮੰਤਰ ਤੋਂ ਪ੍ਰੇਰਿਤ ਹੋਇਆ ਹਾਂ- 'ਸਿਰਫ਼ 2 ਤਰ੍ਹਾਂ ਦੇ ਬੱਲੇਬਾਜ਼ ਹੁੰਦੇ ਹਨ, ਇਕ ਸੱਜੇ ਹੱਥ ਦਾ ਹੁੰਦਾ ਹੈ ਤੇ ਦੂਜਾ ਖੱਬੇ ਹੱਥ ਦਾ ਹੁੰਦਾ ਹੈ ਤੇ ਤੁਹਾਨੂੰ ਉਨ੍ਹਾਂ 'ਚੋਂ ਦੋਵਾਂ ਨੂੰ ਗੇਂਦਬਾਜ਼ੀ ਕਰਨਾ ਸਿੱਖਣਾ ਹੋਵੇਗਾ। ਇਹ ਉਨ੍ਹਾਂ ਵਲੋਂ ਦੱਸੀ ਗਈ ਦਿਲਚਸਪ ਗੱਲ ਹੈ। ਉਹ ਯਕੀਨੀ ਤੌਰ 'ਤੇ ਇਕ ਕਪਤਾਨ ਦੇ ਤੌਰ 'ਤੇ ਮੇਰੇ ਲਈ ਬਹੁਤ ਸਾਰੀ ਚੀਜ਼ਾਂ ਨੂੰ ਆਸਾਨ ਬਣਾ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।