ਇਮਰਾਨ ਦੇ ਦਖਲ ਕਾਰਣ ਨਹੀਂ ਵਧ ਸਕਿਆ ਆਰਥਰ ਦਾ ਕਾਰਜਕਾਲ

Sunday, Aug 11, 2019 - 11:18 PM (IST)

ਇਮਰਾਨ ਦੇ ਦਖਲ ਕਾਰਣ ਨਹੀਂ ਵਧ ਸਕਿਆ ਆਰਥਰ ਦਾ ਕਾਰਜਕਾਲ

ਕਰਾਚੀ- ਪਾਕਿਸਤਾਨ ਦੇ ਸਾਬਕਾ ਮੁੱਖ ਕੋਚ ਮਿਕੀ ਆਰਥਰ ਨੂੰ ਕ੍ਰਿਕਟਰਾਂ ਦੇ ਇਕ ਪ੍ਰਭਾਵਸ਼ਾਲੀ ਗਰੁੱਪ ਨੇ ਵਿਸ਼ਵ ਕੱਪ ਤੋਂ ਬਾਅਦ ਅਗਲੇ ਦੋ ਸਾਲ ਬਣੇ ਰਹਿਣ ਦਾ ਭਰੋਸਾ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਚਿੰਗ ਸਟਾਫ ਦਾ ਕਾਰਜਕਾਲ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਕ੍ਰਿਕਟ ਕਮੇਟੀ ਦੇ ਪ੍ਰਭਾਵਸ਼ਾਲੀ ਮੈਂਬਰ ਤੇ ਬੋਰਡ ਦੇ ਕੁਝ ਹੋਰ ਮੈਂਬਰਾਂ ਨੇ ਆਰਥਰ ਨੂੰ ਭਰੋਸਾ ਦਿੱਤਾ ਸੀ ਕਿ ਪਾਕਿਸਤਾਨ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਵਿਚ ਅਸਫਲ ਰਹਿਣ ਦੇ ਬਾਵਜੂਦ ਉਸਦਾ ਕਾਰਜਕਾਲ ਵਧਾਇਆ ਜਾਵੇਗਾ। 
ਸੂਤਰਾਂ ਨੇ ਕਿਹਾ, ''ਇਨ੍ਹਾਂ ਭਰੋਸਿਆਂ ਤੋਂ ਬਾਅਦ ਆਰਥਰ ਕਾਫੀ ਆਸਵੰਦ ਸੀ ਤੇ ਇਸ ਲਈ ਉਹ ਲਾਹੌਰ ਆਇਆ ਸੀ ਤੇ ਕਾਰਜਕਾਲ ਵਧਾਏ ਜਾਣ ਦੀ ਸੰਭਾਵਨਾ ਦੇ ਕਾਰਣ ਉਥੇ ਉਸ ਨੇ ਕੁਝ ਦਿਨ ਬਿਤਾਏ ਸਨ ਪਰ ਜਦੋਂ ਪੀ. ਸੀ. ਬੀ. ਨੇ ਉਸ ਨੂੰ ਤੇ ਸਹਿਯੋਗੀ ਸਟਾਫ ਦੇ ਹੋਰਨਾਂ ਮੈਂਬਰਾਂ ਨੂੰ ਬਹਾਲ ਨਾ ਕਰਨ ਦਾ ਫੈਸਲਾ ਕੀਤਾ ਤਾਂ ਉਹ ਵੀ ਹੈਰਾਨ ਤੇ ਨਿਰਾਸ਼ ਸੀ।''


author

Gurdeep Singh

Content Editor

Related News