ਡੋਲਗੋਪਯਾਤ ਨੇ ਕਲਾਤਮਕ ਜਿਮਨਾਸਟ ’ਚ ਰੱਚਿਆ ਇਤਿਹਾਸ, ਇਜ਼ਰਾਇਲ ਲਈ ਓਲੰਪਿਕ ’ਚ ਜਿੱਤਿਆ ਪਹਿਲਾ ਤਮਗ਼ਾ

08/01/2021 5:21:31 PM

ਟੋਕੀਓ– ਆਰਤੇਮ ਡੋਲਗੋਪਯਾਤ ਨੇ ਕਲਾਤਮਕ ਜਿਮਨਾਸਟ ’ਚ ਇਜ਼ਰਾਇਲ ਲਈ ਪਹਿਲਾ ਤਮਗ਼ਾ ਜਿੱਤਿਆ। ਡੋਲਗੋਪਯਾਤ ਨੇ ਸਪੇਨ ਦੇ ਮੁਕਾਬਲੇਬਾਜ਼ ਰੇਡਰਲੀ ਜਪਾਟਾ ਨੂੰ ਟਾਈਬ੍ਰੇਕ ’ਚ ਪਛਾੜ ਕੇ ਪੁਰਸ਼ ਫ਼ਲੋਰ ਐਕਸਰਸਾਈਜ਼ ’ਚ ਸੋਨ ਤਮਗ਼ਾ ਆਪਣੇ ਨਾਂ ਕੀਤਾ। ਫ਼ਾਈਨਲਸ ’ਚ ਡੋਲਗੋਪਯਾਤ ਤੇ ਜਪਾਟਾ ਦੋਵਾਂ ਨੂੰ 14.933 ਅੰਕ ਮਿਲੇ ਸਨ। ਦੋਵਾਂ ਦੇ ਸਕੋਰ ਬਰਾਬਰ ਸਨ ਪਰ ਡੋਲਗੋਪਯਾਤ ਨੂੰ ਸੋਨ ਤਮਗ਼ਾ ਮਿਲਿਆ ਕਿਉਂਕਿ ਉਸ ਨੇ ਜੋ ਕੋਸ਼ਿਸ਼ ਕੀਤੀ ਉਹ ਜਪਾਟਾ ਦੇ ਮੁਕਾਬਲੇ ’ਚ ਥੋੜ੍ਹੀ ਮੁਸ਼ਕਲ ਸੀ।

ਚੀਨ ਦੇ ਸ਼ੀਆਓ ਰੇਟੇਂਗ ਨੂੰ ਕਾਂਸੀ ਤਮਗ਼ਾ ਮਿਲਿਆ ਜੋ ਟੋਕੀਓ ਖੇਡਾਂ ’ਚ ਉਨ੍ਹਾਂ ਦਾ ਤੀਜਾ ਤਮਗ਼ਾ ਹੈ। ਇਸ ਤੋਂ ਪਹਿਲਾਂ ਰੋਟੇਂਗ ਪੁਰਸ਼ ਆਲਰਾਊਂਡ ’ਚ ਚਾਂਦੀ ਤੇ ਟੀਮ ਮੁਕਾਬਲੇ ’ਚ ਕਾਂਸੀ ਤਮਗਾ ਜਿੱਤ ਚੁੱਕੇ ਹਨ। ਓਲੰਪਿਕ ਖੇਡਾਂ ’ਚ ਇਹ ਇਜ਼ਰਾਇਲ ਦਾ ਦੂਜਾ ਸੋਨ ਤਮਗ਼ਾ ਹੈ। ਗੇਲ ਫ੍ਰ਼ੈਡਮੈਨ ਨੇ 2004 ਏਥੇਂਸ ਖੇਡਾਂ ਦੀ ਪੁਰਸ਼ ਸੇਲਬੋਰਡ ਮੁਕਾਬਲੇ ਲਈ ਸੋਨ ਤਮਗ਼ਾ ਜਿੱਤਿਆ ਸੀ।


Tarsem Singh

Content Editor

Related News