ਹੁਣ ਇੰਗਲੈਂਡ 'ਚ ਧਮਾਲ ਮਚਾਏਗਾ ਅਰਸ਼ਦੀਪ ਸਿੰਘ, ਇਸ ਕਾਊਂਟੀ ਟੀਮ ਨੇ ਕੀਤਾ ਸਾਈਨ

Saturday, Mar 18, 2023 - 12:23 AM (IST)

ਹੁਣ ਇੰਗਲੈਂਡ 'ਚ ਧਮਾਲ ਮਚਾਏਗਾ ਅਰਸ਼ਦੀਪ ਸਿੰਘ, ਇਸ ਕਾਊਂਟੀ ਟੀਮ ਨੇ ਕੀਤਾ ਸਾਈਨ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜਲਦ ਹੀ ਇੰਗਲੈਂਡ 'ਚ ਹੋਣ ਵਾਲੀ ਕਾਊਂਟੀ ਚੈਂਪੀਅਨਸ਼ਿਪ 2023 'ਚ ਖੇਡਦੇ ਨਜ਼ਰ ਆਉਣਗੇ। ਖੱਬੇ ਹੱਥ ਦੇ ਇਸ ਗੇਂਦਬਾਜ਼ ਨੂੰ ਮਸ਼ਹੂਰ ਕਲੱਬ ਕੈਂਟ ਨੇ ਸਾਈਨ ਕੀਤਾ ਹੈ। ਅਰਸ਼ਦੀਪ ਜੂਨ ਅਤੇ ਜੁਲਾਈ ਵਿੱਚ ਕੈਂਟ 'ਚ ਪੰਜ ਮੈਚ ਖੇਡੇਗਾ। ਕੈਂਟ ਨੇ ਇਸ ਸੀਜ਼ਨ ਲਈ ਤਿੰਨ ਵਿਦੇਸ਼ੀ ਖਿਡਾਰੀਆਂ ਦੀ ਚੋਣ ਕੀਤੀ ਹੈ ਜਿਸ ਵਿੱਚ ਜਾਰਜ ਲਿੰਡੇ ਅਤੇ ਕੇਨ ਰਿਚਰਡਸਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : IND vs AUS, 1st ODI : KL ਰਾਹੁਲ ਦਾ ਸ਼ਾਨਦਾਰ ਅਰਧ ਸੈਂਕੜਾ, ਭਾਰਤ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

ਕੈਂਟ ਮੈਨੇਜਮੈਂਟ ਦੇ ਪਾਲ ਡਾਊਨਟਨ ਨੇ ਕਿਹਾ ਕਿ ਅਰਸ਼ਦੀਪ ਨੇ ਦਿਖਾਇਆ ਹੈ ਕਿ ਉਸ ਕੋਲ ਚਿੱਟੀ ਗੇਂਦ ਨਾਲ ਵਿਸ਼ਵ ਪੱਧਰੀ ਹੁਨਰ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਕਾਊਂਟੀ ਚੈਂਪੀਅਨਸ਼ਿਪ ਵਿੱਚ ਲਾਲ ਗੇਂਦ ਨਾਲ ਇਨ੍ਹਾਂ ਹੁਨਰਾਂ ਦਾ ਵਧੀਆ ਇਸਤੇਮਾਲ ਕਰ ਸਕੇਗਾ। ਪਾਲ ਡਾਊਨਟਨ ਨੇ ਕਿਹਾ ਕਿ ਭਾਵੇਂ ਅਰਸ਼ਦੀਪ ਨੇ ਹੁਣ ਤੱਕ ਸਿਰਫ਼ ਸੱਤ ਪਹਿਲੇ ਦਰਜੇ ਦੇ ਮੈਚ ਹੀ ਖੇਡੇ ਹਨ, ਪਰ ਉਸ ਦੇ ਹਾਲੀਆ ਪ੍ਰਦਰਸ਼ਨਾਂ ਵਿੱਚ ਵਾਧਾ ਹੋਇਆ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਦੱਸ ਦੇਈਏ ਕਿ ਅਰਸ਼ਦੀਪ ਨੇ ਪਿਛਲੇ ਸਾਲ ਟੀ-20 ਅਤੇ ਵਨਡੇ ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਉਹ ਹੁਣ ਤੱਕ 29 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਉਹ ਕੈਂਟ ਦੀ ਨੁਮਾਇੰਦਗੀ ਕਰਨ ਵਾਲਾ ਚੌਥਾ ਭਾਰਤੀ ਖਿਡਾਰੀ ਵੀ ਬਣ ਗਿਆ।

Kent Cricket have announced that India international bowler @arshdeepsinghh Singh will be available to play for the county in five LV= Insurance County Championship matches between June & July, subject to regulatory approval. https://t.co/MhpUdkTDjC pic.twitter.com/4U6QVswuaN

— Kent Cricket News (@ksncricket) March 17, 2023

ਕੈਂਟ ਤੋਂ ਕਰਾਰ ਮਿਲਣ 'ਤੇ ਅਰਸ਼ਦੀਪ ਨੇ ਕਿਹਾ ਕਿ ਮੈਂ ਇੰਗਲੈਂਡ 'ਚ ਰੈੱਡ-ਬਾਲ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਹਾਂ। ਮੈਂ ਪਹਿਲੇ ਦਰਜੇ ਦੀ ਖੇਡ ਵਿੱਚ ਆਪਣੇ ਹੁਨਰ ਵਿੱਚ ਸੁਧਾਰ ਕਰਨਾ ਜਾਰੀ ਰੱਖਾਂਗਾ। ਉਸ ਨੇ ਕਿਹਾ ਕਿ ਕੈਂਟ ਦੇ ਮੈਂਬਰਾਂ ਅਤੇ ਸਮਰਥਕਾਂ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰਦਾ ਹਾਂ ਤੇ ਰਾਹੁਲ ਦ੍ਰਾਵਿੜ ਮੈਨੂੰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਇਹ ਸ਼ਾਨਦਾਰ ਇਤਿਹਾਸ ਵਾਲਾ ਕਲੱਬ ਹੈ।


author

Mandeep Singh

Content Editor

Related News