ਪੰਜਾਬ ਦੇ ਅਰਸ਼ਦੀਪ ਸਿੰਘ ਨੇ ਹਾਸਲ ਕੀਤੀਆਂ 5 ਵਿਕਟਾਂ, ਬਣਾਏ ਇਹ ਵੱਡੇ ਰਿਕਾਰਡ

Tuesday, Sep 21, 2021 - 10:27 PM (IST)

ਪੰਜਾਬ ਦੇ ਅਰਸ਼ਦੀਪ ਸਿੰਘ ਨੇ ਹਾਸਲ ਕੀਤੀਆਂ 5 ਵਿਕਟਾਂ, ਬਣਾਏ ਇਹ ਵੱਡੇ ਰਿਕਾਰਡ

ਦੁਬਈ- ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਰਾਜਸਥਾਨ ਦੇ ਵਿਰੁੱਧ ਮੈਚ 'ਚ 5 ਵਿਕਟਾਂ ਹਾਸਲ ਕਰਕੇ ਆਈ. ਪੀ. ਐੱਲ. ਦੇ ਇਤਿਹਾਸ ਵਿਚ 5 ਵਿਕਟਾਂ ਹਾਸਲ ਕਰਨ ਵਾਲਾ ਤੀਜਾ ਸਭ ਤੋਂ ਨੌਜਵਾਨ ਕ੍ਰਿਕਟਰ ਬਣਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਪੰਜਾਬ ਵਲੋਂ ਸਭ ਤੋਂ ਪਹਿਲਾਂ ਰਾਜਸਥਾਨ ਦੇ ਵਿਰੁੱਧ ਪੰਜ ਵਿਕਟਾਂ ਹਾਸਲ ਕਰਨ ਵਾਲੇ ਅਨਿਲ ਕੁੰਬਲੇ ਨੇ ਕਾਰਨਾਮਾ ਕੀਤਾ ਸੀ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ

PunjabKesari
ਆਈ. ਪੀ. ਐੱਲ. ਵਿਚ 5 ਵਿਕਟਾਂ ਹਾਸਲ ਕਰਨ ਵਾਲੇ ਸਭ ਤੋਂ ਨੌਜਵਾਨ ਗੇਂਦਬਾਜ਼
21 ਸਾਲ, 20 ਦਿਨ : ਜੈਦੇਵ ਓਨਾਦਕਟ (5/25 ਬਨਾਮ ਦਿੱਲੀ 2013)
22 ਸਾਲ, 168 ਦਿਨ : ਅਲਜਾਰੀ ਜੋਸੇਫ (6/12 ਬਨਾਮ ਹੈਦਰਾਬਾਦ 2019)
22 ਸਾਲ, 228 ਦਿਨ : ਅਰਸ਼ਦੀਪ ਸਿੰਘ (5/32 ਬਨਾਮ ਦੁਬਈ 2021)
22 ਸਾਲ, 237 ਦਿਨ : ਇਸ਼ਾਂਤ ਸ਼ਰਮਾ (5/12 ਬਨਾਮ ਕੋਚੀ 2011)

ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ

PunjabKesari
ਅਨਕੈਪਡ ਭਾਰਤੀ ਖਿਡਾਰੀਆਂ ਦੇ ਸਰਵਸ੍ਰੇਸ਼ਠ ਅੰਕੜੇ (ਆਈ. ਪੀ. ਐੱਲ.)
5/14 ਅੰਕਿਤ ਰਾਜਪੂਤ ਪੰਜਾਬ ਬਨਾਮ ਹੈਦਰਾਬਾਦ, 2018
5/20 ਵਰੁਣ ਚੱਕਰਵਤੀ ਕੋਲਕਾਤਾ ਬਨਾਮ ਦਿੱਲੀ, 2020
5/27 ਹਰਸ਼ਲ ਪਟੇਲ ਬੈਂਗਲੁਰੂ ਬਨਾਮ ਚੇਨਈ, 2021
5/32 ਅਰਸ਼ਦੀਪ ਸਿੰਘ ਪੰਜਾਬ ਬਨਾਮ ਰਾਜਸਥਾਨ, 2021


ਦੱਸ ਦੇਈਏ ਕਿ 22 ਸਾਲ ਦੇ ਅਰਸ਼ਦੀਪ ਸਿੰਘ ਦੇ ਨਾਂ 18 ਆਈ. ਪੀ. ਐੱਲ. ਮੈਚਾਂ ਵਿਚ 24 ਵਿਕਟਾਂ ਦਰਜ ਹੋ ਗਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News