IPL ''ਚ ਪ੍ਰਦਰਸ਼ਨ ''ਤੇ ਅਰਸ਼ਦੀਪ ਦਾ ਵੱਡਾ ਬਿਆਨ, ਖ਼ੁਸ਼ ਹਾਂ ਪਰ ਸੰਤੁਸ਼ਟ ਨਹੀਂ
Saturday, Apr 30, 2022 - 02:29 PM (IST)
ਪੁਣੇ- ਅਰਸ਼ਦੀਪ ਸਿੰਘ ਨੇ ਅਜੇ ਤਕ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ .ਐੱਲ.) ਦੇ 9 ਮੈਚਾਂ 'ਚ ਸਿਰਫ਼ ਤਿੰਨ ਵਿਕਟਾਂ ਹੀ ਝਟਕਾਈਆਂ ਹਨ ਪਰ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦਾ ਆਖ਼ਰੀ ਓਵਰਾਂ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਜਿਸ ਨਾਲ ਕਈ ਕ੍ਰਿਕਟ ਮਾਹਿਰ ਉਨ੍ਹਾਂ ਨੂੰ ਭਾਰਤ ਦੀ ਟੀ20 ਵਿਸ਼ਵ ਕੱਪ ਟੀਮ 'ਚ ਸ਼ਾਮਲ ਕਰਨ ਦੀ ਗੱਲ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ਹਾਰ ਦੇ ਬਾਅਦ ਪੰਜਾਬ ਦੇ ਕਪਤਾਨ ਮਯੰਕ ਅਗਰਵਾਲ ਦਾ ਬਿਆਨ, ਇਹ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਸੀ
ਖੱਬੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਹਾਲਾਂਕਿ ਆਪਣੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੈ। ਅਰਸ਼ਦੀਪ ਨੇ ਪੰਜਾਬ ਕਿੰਗਜ਼ ਦੇ ਸ਼ੁੱਕਰਵਾਰ ਨੂੰ ਇੱਥੇ ਲਖਨਊ ਸੁਪਰ ਜਾਇੰਟਸ ਤੋਂ 20 ਦੌੜਾਂ ਨਾਲ ਹਾਰਨ ਦੇ ਬਾਅਦ ਕਿਹਾ, 'ਮੈਂ ਖ਼ੁਸ਼ ਹਾਂ ਪਰ ਇਕ ਖਿਡਾਰੀ ਕਦੀ ਵੀ ਸੰਤੁਸ਼ਟ ਨਹੀਂ ਹੁੰਦਾ। ਸ਼ੁਕਰਗੁ਼ਜ਼ਾਰ ਹਾਂ ਕਿ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਤਾਂ ਟੀਮ ਲਈ ਬਿਹਤਰ ਪ੍ਰਦਰਸਨ ਕਰਨ 'ਚ ਕਾਮਯਾਬ ਹੁੰਦਾ ਹਾਂ।'
ਇਹ ਵੀ ਪੜ੍ਹੋ : ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੀ ਪੀ.ਵੀ. ਸਿੰਧੂ, ਤਮਗਾ ਕੀਤਾ ਪੱਕਾ
ਉਨ੍ਹਾਂ ਕਿਹਾ, 'ਮੈਂ ਨਿੱਜੀ ਪ੍ਰਦਰਸ਼ਨ 'ਤੇ ਧਿਆਨ ਨਹੀਂ ਲਗਾਉਂਦਾ ਕਿਉਂਕਿ ਇਹ ਇਕ ਟੀਮ ਦੀ ਖੇਡ ਹੈ। ਤੁਹਾਨੂੰ ਜੋ ਭੂਮਿਕਾ ਦਿੱਤੀ ਗਈ ਹੈ, ਉਸੇ ਮੁਤਾਬਕ ਤੁਹਾਨੂੰ ਪ੍ਰਦਰਸ਼ਨ ਕਰਨਾ ਹੁੰਦਾ ਹੈ।' ਉਨ੍ਹਾਂ ਕਿਹਾ, 'ਮੇਰੀ ਯੋਜਨਾ ਹਮੇਸ਼ਾ ਸਹੀ ਲਾਈਨ ਅਤੇ ਲੈਂਥ 'ਚ ਗੇਂਦਬਾਜ਼ੀ ਕਰਨ ਤੇ ਬੱਲੇਬਾਜ਼ ਨੂੰ ਗ਼ਲਤੀਆਂ ਕਰਵਾਉਂਦੇ ਰਹਿਣ ਦੀ ਹੁੰਦੀ ਹੈ ਤੇ 'ਡੈੱਥ ਓਵਰਾਂ' 'ਚ ਮੈਂ ਸਿਰਫ਼ ਚੀਜ਼ਾਂ ਨੂੰ ਆਸਾਨ ਰੱਖਣ ਦੀ ਕੋਸ਼ਿਸ਼ ਕਰਦਾ ਹਾਂ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।