ਸ਼ੁਰੂਆਤੀ ਇਲੈਵਨ ''ਚ ਥਾਂ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣੇ ਆਰਸੇਨਲ
Thursday, Sep 26, 2024 - 03:54 PM (IST)
ਲੰਡਨ- ਗੋਲਕੀਪਰ ਜੈਕ ਪੋਰਟਰ ਆਰਸੇਨਲ ਫੁੱਟਬਾਲ ਕਲੱਬ ਦੇ ਸ਼ੁਰੂਆਤੀ ਇਲੈਵਨ ਵਿੱਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਇੱਥੇ ਇੰਗਲਿਸ਼ ਲੀਗ ਕੱਪ 'ਚ ਬੋਲਟਨ ਵਾਂਡਰਰਸ ਖਿਲਾਫ 16 ਸਾਲ ਦੀ ਉਮਰ 'ਚ ਇਹ ਉਪਲਬਧੀ ਹਾਸਲ ਕੀਤੀ। ਇਸ ਮੈਚ ਵਿੱਚ ਮਿਡਫੀਲਡਰ ਏਥਨ ਨਵਾਨੇਰੀ ਦੇ ਦੋ ਗੋਲਾਂ ਦੀ ਬਦੌਲਤ ਆਰਸੇਨਲ ਨੇ ਬੋਲਟਨ ਉੱਤੇ 5-1 ਨਾਲ ਜਿੱਤ ਦਰਜ ਕੀਤੀ।
ਪੋਰਟਰ ਨੇ 16 ਸਾਲ, 72 ਦਿਨ ਦੀ ਉਮਰ ਵਿੱਚ ਸ਼ੁਰੂਆਤੀ ਇਲੈਵਨ ਵਿੱਚ ਥਾਂ ਬਣਾ ਕੇ ਦਿੱਗਜ਼ ਸੇਸਕ ਫੈਬਰੇਗਾਸ (2003 ਵਿੱਚ ਡੈਬਿਊ) ਦੇ 16 ਸਾਲ, 177 ਦਿਨਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਆਰਸੇਨਲ ਕਲੱਬ ਨੇ ਕਿਹਾ ਕਿ ਪੋਰਟਰ ਨੂੰ ਪਹਿਲੀ ਪਸੰਦ ਡੇਵਿਡ ਰਾਇਆ ਦੀ ਥਾਂ ਲੈਣ ਲਈ ਚੁਣਿਆ ਗਿਆ ਸੀ, ਜੋ ਕਿ ਪੱਟ ਦੀ ਸੱਟ ਕਾਰਨ ਬਾਹਰ ਹੋ ਗਏ ਸਨ। ਪੋਰਟਰ ਇੰਗਲੈਂਡ ਦਾ ਅੰਡਰ-17 ਅੰਤਰਰਾਸ਼ਟਰੀ ਖਿਡਾਰੀ ਹੈ। ਉਹ ਐਤਵਾਰ ਨੂੰ ਮੈਨਚੈਸਟਰ ਸਿਟੀ ਦੇ ਖਿਲਾਫ ਮੈਚ 'ਚ ਆਰਸੇਨਲ ਦੇ ਬਦਲਵੇਂ ਖਿਡਾਰੀ ਦੇ ਰੂਪ 'ਚ ਮੈਦਾਨ 'ਤੇ ਉਤਰੇ ਸਨ।