ਦਰਸ਼ਕਾਂ ਦੇ ਪ੍ਰਬੰਧਨ ’ਚ ਸੁਧਾਰ ਲਈ ਲੱਗਭਗ 7 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ : RCB
Wednesday, Mar 25, 2026 - 10:42 AM (IST)
ਬੈਂਗਲੁਰੂ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਮੇਨਨ ਨੇ ਮੰਗਲਵਾਰ ਨੂੰ ਦੱਸਿਆ ਕਿ ਫ੍ਰੈਂਚਾਈਜ਼ੀ ਨੇ ਐੱਮ. ਚਿੰਨਾਸਵਾਮੀ ਸਟੇਡੀਅਮ ਦੇ ਅੰਦਰ ਤੇ ਆਲੇ-ਦੁਆਲੇ ਭੀੜ ਪ੍ਰਬੰਧਨ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਕਰੀਬਨ 7 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਕਦਮ ਪਿਛਲੇ ਸਾਲ 4 ਜੂਨ 2025 ਨੂੰ ਟੀਮ ਦੇ ਆਈ. ਪੀ. ਐੱਲ. ਖਿਤਾਬੀ ਜਸ਼ਨ ਦੇ ਦੌਰਾਨ ਸਟੇਡੀਅਮ ਦੌਰਾਨ ਹੋਈ ਭਾਜੜ ’ਚ 11 ਪ੍ਰਸ਼ੰਸਕਾਂ ਦੀ ਮੌਤ ਤੋਂ ਬਾਅਦ ਚੁੱਕਿਆ ਗਿਆ ਹੈ।
