ਅਰਜੁਨ ਤੇਂਦੁਲਕਰ ਦੇ IPL ’ਚ ਚੁਣੇ ਜਾਣ ’ਤੇ ਉਠੇ ਸਵਾਲ, ਭੈਣ ਸਾਰਾ ਨੇ ਇੰਝ ਦਿੱਤਾ ਜਵਾਬ
Saturday, Feb 20, 2021 - 12:20 PM (IST)
 
            
            ਮੁੰਬਈ : ਸਾਬਕਾ ਕਪਤਾਨ ਸਚਿਨ ਤੇਂਦੁਲਕਰ ਦੇ 21 ਸਾਲਾ ਪੁੱਤਰ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਉਨ੍ਹਾਂ ਦੇ 20 ਲੱਖ ਰੁਪਏ ਦੇ ਆਧਾਰ ਮੁੱਲ ’ਤੇ ਖ਼ਰੀਦਿਆ ਹੈ। ਇਸ ਦੌਰਾਨ ਟਵਿਟਰ ’ਤੇ ਅਰਜੁਨ ਦੀ ਨੀਲਾਮੀ ਨਾਲ ਕਈ ਯੂਜ਼ਰਸ ਨਾਖ਼ੁਸ਼ ਦਿਖੇ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਤੇਂਦੁਲਕਰ ਸਰਨੇਮ ਹੋਣ ਕਾਰਨ ਹੀ ਅਰਜੁਨ ਨੂੰ ਆਸਾਨੀ ਨਾਲ ਮੁੰਬਈ ਦੀ ਟੀਮ ਵਿਚ ਜਗ੍ਹਾ ਮਿਲੀ ਹੈ।
ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ
ਉਥੇ ਹੀ ਅਰਜੁਨ ਦੀ ਭੈਣ ਸਾਰਾ ਤੇਂਦੁਲਕਰ ਨੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸਾਰਾ ਨੇ ਅਰਜੁਨ ਦੇ ਸਮਰਥਨ ਵਿਚ ਆਪਣੇ ਇੰਟਸਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ, ‘ਕੋਈ ਵੀ ਤੁਹਾਡੇ ਕੋਲੋਂ ਤੁਹਾਡੀ ਇਸ ਉਪਲਬੱਧੀ ਨੂੰ ਨਹੀਂ ਖੋਹ ਸਕਦਾ। ਇਹ ਤੁਹਾਡੀ ਹੈ। ਮੈਨੂੰ ਤੁਹਾਡੇ ’ਤੇ ਮਾਣ ਹੈ।’ ਹਾਲਾਂਕਿ ਕੁੱਝ ਲੋਕ ਉਨ੍ਹਾਂ ਦੇ ਸਮਰਥਨ ਵਿਚ ਵੀ ਉਤਰੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਰਜੁਨ ਆਪਣੀ ਖ਼ੁਦ ਦੀ ਮਿਹਨਤ ਨਾਲ ਹੀ ਮੁੰਬਈ ਟੀਮ ਵਿਚ ਚੁਣੇ ਗਏ ਹਨ।

ਮੁੰਬਈ ਇੰਡੀਅਨਜ਼ ’ਚ ਆਪਣੀ ਚੋਣ ਹੋਣ ’ਤੇ ਬੀਤੇ ਦਿਨ ਅਰਜੁਨ ਨੇ ਆਪਣੇ ਟਵਿਟਰ ਹੈਂਡਲ ’ਤੇ ਇਕ ਵੀਡੀਓ ਸੰਦੇਸ਼ ਪੋਸਟ ਕਰਦੇ ਹੋਏ ਕਿਹਾ, ‘ਬਚਪਨ ਤੋਂ ਹੀ ਮੈਂ ਮੁੰਬਈ ਇੰਡੀਅਨਜ਼ ਦਾ ਪ੍ਰਸ਼ੰਸਕ ਹਾਂ। ਮੈਂ ਕੋਚਾਂ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕਰਨਾ ਚਹਾਂਗਾ, ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਦਿਖਾਇਆ।’ ਉਨ੍ਹਾਂ ਕਿਹਾ, ‘ਮੈਂ ਮੁੰਬਈ ਇੰਡੀਅਨਜ਼ ਪਲਟਨ ਨਾਲ ਜੁੜਨ ਲਈ ਰੋਮਾਂਚਿਤ ਹਾਂ ਅਤੇ ਨੀਲੀ ਅਤੇ ਸੁਨਹਿਰੀ ਜਰਸੀ ਪਾਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ।’
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            