ਅਰਜੁਨ ਕਲਿਆਣ ਬਣੇ ਭਾਰਤ ਦੇ 68ਵੇਂ ਗਰੈਂਡ ਮਾਸਟਰ

Wednesday, May 05, 2021 - 01:10 AM (IST)

ਅਰਜੁਨ ਕਲਿਆਣ ਬਣੇ ਭਾਰਤ ਦੇ 68ਵੇਂ ਗਰੈਂਡ ਮਾਸਟਰ

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਅਰਜੁਨ ਕਲਿਆਣ ਨੇ ਸਰਬੀਆ ’ਚ ਆਯੋਜਿਤ ਰੂਜਨਾ ਜੋਰਾ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਨਾ ਸਿਰਫ ਖਿਤਾਬ ਹਾਸਲ ਕੀਤਾ, ਸਗੋਂ ਉਨ੍ਹਾਂ ਨੇ ਆਪਣੇ ਖੇਡ ਜੀਵਨ ਦਾ ਮਹੱਤਵਪੂਰਣ ਪੜਾਅ ਹਾਸਲ ਕਰਦੇ ਹੋਏ ਉਹ ਭਾਰਤ ਦੇ 68ਵੇਂ ਗੈਂਰਡ ਮਾਸਟਰ ਬਣ ਗਏ। ਉਨ੍ਹਾਂ ਨੇ ਇਸ ਮੁਕਾਬਲੇ ਦੌਰਾਨ ਗਰੈਂਡ ਮਾਸਟਰ ਬਣਨ ਲਈ ਜ਼ਰੂਰੀ ਰੇਟਿੰਗ 2500 ਨੂੰ ਪਾਰ ਕਰ ਲਿਆ।

ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ


ਇਹ ਅੰਕੜਾ ਉਨ੍ਹਾਂ ਨੇ ਮੁਕਾਬਲੇ ਦੇ 5ਵੇਂ ਰਾਊਂਡ ’ਚ ਮੋਂਟੇਨੇਗਰੋ ਦੇ ਗਰੈਂਡ ਮਾਸਟਰ ਕੋਸਿਕ ਡਰਗਨ ਨੂੰ ਹਰਾਉਂਦੇ ਹੋਏ ਪਾਰ ਕੀਤਾ। ਗਰੈਂਡ ਮਾਸਟਰ ਬਣਨ ਲਈ ਜ਼ਰੂਰੀ 3 ਗਰੈਂਡ ਮਾਸਟਰ ਨਾਰਮ ਉਹ ਪਹਿਲਾਂ ਹੀ ਹਾਸਲ ਕਰ ਚੁੱਕੇ ਸਨ। ਮੁਕਾਬਲੇ ਦੌਰਾਨ ਉਨ੍ਹਾਂ ਨੇ ਖੇਡੇ 9 ਰਾਊਂਡ ’ਚ 5 ਜਿੱਤ ਅਤੇ 4 ਡਰਾਅ ਨਾਲ 2602 ਰੇਟਿੰਗ ਦੇ ਪੱਧਰ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਸਰਬੀਆ ਦੇ ਗੈਂਰਡ ਮਾਸਟਰ ਸਾਵਿਕ ਮਿਓਦਰਗ ਅਤੇ ਪਿਕੁਲਾ ਡੇਜਾਨ ’ਤੇ ਵੀ ਜਿੱਤ ਬੇਹੱਦ ਖਾਸ ਰਹੀ। ਭਾਰਤ ਦੇ ਇੰਟਰਨੈਸ਼ਨਲ ਮਾਸਟਰ ਕ੍ਰਿਸ਼ਣਾ ਤੇਜਾ 6 ਅੰਕ ਬਣਾ ਕੇ ਦੂਜੇ ਸਥਾਨ ’ਤੇ ਰਹੇ, ਜਦੋਂਕਿ ਮੋਂਟੇਨੇਗਰੋ ਦੇ ਗੈਂਰਡ ਮਾਸਟਰ ਕੋਸਿਕ ਡਰਗਨ 5.5 ਅੰਕ ਬਣਾ ਕੇ ਤੀਜੇ ਸਥਾਨ ’ਤੇ ਰਹੇ।

ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News