ਲਿਓਨਿਲ ਮੇਸੀ ਦੇ ਗੋਲ ਨਾਲ ਅਰਜਨਟੀਨਾ ਨੇ ਬ੍ਰਾਜ਼ੀਲ ਨੂੰ ਦਿੱਤੀ ਕਰਾਰੀ ਹਾਰ

11/16/2019 12:56:18 PM

ਸਪੋਰਟਸ ਡੈਸਕ— ਲਿਓਨਿਲ ਮੇਸੀ ਦੇ ਅੰਤਰਰਾਸ਼ਟਰੀ ਫੁੱਟਬਾਲ 'ਚ ਵਾਪਸੀ 'ਤੇ ਕੀਤੇ ਗਏ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਰਿਆਦ 'ਚ ਦੋਸਤੀ ਮੈਚ 'ਚ ਆਪਣੇ ਵਿਰੋਧੀ ਬ੍ਰਾਜ਼ੀਲ 'ਤੇ 1-0 ਨਾਲ ਜਿੱਤ ਦਰਜ ਕੀਤੀ। ਬਾਰਸਿਲੋਨਾ ਦੇ ਇਸ ਫਾਰਵਰਡ ਨੇ ਦੱਖਣੀ ਅਮਰੀਕੀ ਫੁੱਟਬਾਲ 'ਚ ਸੱਤਾਰੂਢ਼ਗੁੱਟ 'ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਸੀ ਜਿਸ ਦੇ ਬਾਅਦ ਕੋਨਮੇਬੋਲ (ਦੱਖਣੀ ਅਮਰੀਕੀ ਫੁੱਟਬਾਲ ਸੰਸਥਾ) ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਮੈਸੀ ਨੇ ਸ਼ੁੱਕਰਵਾਰ ਨੂੰ ਕਿੰਗ ਸੌਦ ਯੂਨੀਵਰਸਿਟੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ 13ਵੇਂ ਮਿੰਟ 'ਚ ਗੋਲ ਕੀਤਾ। PunjabKesariਤੱਦ ਅਰਜਨਟੀਨਾ ਨੂੰ ਪੈਨੇਲਟੀ ਮਿਲੀ ਸੀ ਅਤੇ = ਮੇਸੀ ਦਾ ਸ਼ਾਟ ਬ੍ਰਾਜ਼ੀਲੀ ਗੋਲਕੀਪਰ ਐਲਿਸਨ ਨੇ ਬਚਾ ਦਿੱਤਾ ਸੀ ਪਰ ਇਹ ਸਟਾਰ ਸਟ੍ਰਾਈਕਰ ਰਿਬਾਊਂਡ 'ਤੇ ਗੋਲ ਕਰਨ 'ਚ ਸਫਲ ਰਿਹਾ। ਇਸ ਤੋਂ ਪਹਿਲਾਂ ਬ੍ਰਾਜ਼ੀਲ ਨੂੰ ਵੀ ਪੈਨੇਲਟੀ ਮਿਲੀ ਸੀ ਪਰ ਜ਼ਖਮੀ ਨੇਮਾਰ ਦੀ ਜਗ੍ਹਾ ਖੇਡ ਰਹੇ ਗੈਬਰੀਅਲ ਜੀਸਸ ਨੇ ਸ਼ਾਟ ਬਾਹਰ ਮਾਰ ਦਿੱਤਾ ਸੀ।


Related News