ਅਰਜਨਟੀਨਾ ਦੇ 6 ਰਗਬੀ ਖਿਡਾਰੀ ਕੋਵਿਡ-19 ਪਾਜ਼ੇਟਿਵ

Saturday, Sep 05, 2020 - 02:09 PM (IST)

ਅਰਜਨਟੀਨਾ ਦੇ 6 ਰਗਬੀ ਖਿਡਾਰੀ ਕੋਵਿਡ-19 ਪਾਜ਼ੇਟਿਵ

ਵੈਲਿੰਗਟਨ (ਭਾਸ਼ਾ) : ਅਰਜਨਟੀਨਾ ਰਾਸ਼ਟਰੀ ਰਗਬੀ ਟੀਮ ਦੇ 6 ਮੈਬਰਾਂ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਅਰਜਨਟੀਨਾ ਰਗਬੀ ਸੰਘ ਨੇ ਬਿਆਨ ਵਿਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕਹਿਰ ਢਾਹ ਰਹੀ ਹੈ WWE ਦੀ ਇਹ ਹੌਟ ਰੈਸਲਰ, ਤਸਵੀਰਾਂ ਕਰਨਗੀਆਂ ਮਦਹੋਸ਼

ਬਿਆਨ ਅਨੁਸਾਰ ਖਿਡਾਰੀਆਂ ਨੂੰ ਹਾਲਾਂਕਿ ਕੋਈ ਲੱਛਣ ਨਹੀਂ ਹਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਬਿਆਨ ਮੁਤਾਬਕ, ‘ਇਨਫੈਕਸ਼ਨ ਨੂੰ ਘੱਟ ਕਰਣ ਅਤੇ ਸਿਹਤ ‘ਬਬਲ’ ਬਣਾਉਣ ਲਈ ਕੀਤੇ ਗਏ ਪ੍ਰੀਖਣ ਵਿਚ 6 ਪਾਜ਼ੇਟਿਵ ਮਾਮਲੇ ਸਾਹਮਣੇ ਆਏ । ਇਸ ਨਾਲ ਇਸ ਸੀਜ਼ਨ ਵਿਚ ਹੋਣ ਵਾਲੀ ਚਾਰ ਦੇਸ਼ਾਂ ਦੀ ਰਗਬੀ ਚੈਂਪੀਅਨਸ਼ਿਪ ’ਤੇ ਸੰਕਟ ਦੇ ਬੱਦਲ ਛਾਅ ਗਏ ਹਨ, ਜਿਸ ਵਿਚ ਅਰਜਨਟੀਨਾ ਦੇ ਇਲਾਵਾ ਆਸਟਰੇਲੀਆ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ । 

ਇਹ ਵੀ ਪੜ੍ਹੋ:  ਪਤਨੀ ਨੂੰ ਭਾਰਤ ਛੱਡ UAE ਗਏ ਕ੍ਰਿਕਟਰ ਸ਼ਿਖ਼ਰ ਧਵਨ ਨੂੰ ਮਿਲੀ 'ਲੈਲਾ', ਸਾਂਝੀ ਕੀਤੀ ਵੀਡੀਓ


author

cherry

Content Editor

Related News