ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ ਤੀਰਅੰਦਾਜ਼ ਪ੍ਰਗਤੀ, ਢਾਕਾ ਇੰਟਰਨੈਸ਼ਨਲ ''ਚ ਜਿੱਤਿਆ ਸੀ ਸੋਨ ਤਮਗਾ

05/07/2020 5:25:20 PM

ਸਪੋਰਟਸ ਡੈਸਕ : ਪਿਛਲੇ ਸਾਲ ਢਾਕਾ ਕੌਮਾਂਤਰੀ ਤੀਰਅੰਦਾਜ਼ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਉਭਰਦੀ ਹੋਈ ਤੀਰਅੰਦਾਜ਼ ਪ੍ਰਗਤੀ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰ ਰਹੀ ਹੈ। ਦਿੱਲੀ ਦੀ 16 ਸਾਲਾ ਤੀਰਅੰਦਾਜ਼ ਨੂੰ ਮੰਗਲਵਾਰ ਰਾਤ ਬ੍ਰੇਨ ਹੈਮਰੇਜ ਹੋਇਆ ਹੈ। ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਜਿੱਥੇ ਉਹ ਅਜੇ ਬੇਹੋਸੀ ਹਾਲਤ ਵਿਚ ਹੈ। ਪ੍ਰਗਤੀ ਦੇ ਇਲਾਜ ਵਿਚ ਹੁਣ ਤਕ 10 ਲੱਖ ਰੁਪਏ ਦਾ ਖਰਚਾ ਆ ਚੁੱਕਾ ਹੈ। ਉਸ ਦੇ ਪਿਤਾ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਹ ਇੰਨੀ ਵੱਡੀ ਰਾਸ਼ੀ ਦੀ ਇੰਤਜ਼ਾਮ ਕਰ ਸਕੇ। ਇੱਧਰ-ਉੱਧਰ ਤੋਂ ਪੈਸਾ ਲੈ ਕੇ ਉਹ ਬੇਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਜਿੱਤਿਆ ਸੀ ਇਕ ਸੋਨ 2 ਚਾਂਦੀ ਤਮਗੇ
ਕੰਪਾਊਂਡ ਤੀਰਅੰਦਾਜ਼ ਪ੍ਰਗਤੀ ਦੀ ਗਿਣਤੀ ਬੇਹੱਦ ਪ੍ਰਭਾਵਸ਼ਾਲੀ ਤੀਰਅੰਦਾਜ਼ਾਂ ਵਿਚ ਹੁੰਦੀ ਹੈ। ਉਸ ਨੂੰ ਬੀਤੇ ਸਾਲ ਫਰਵਰੀ ਵਿਚ ਹੋਏ ਢਾਕਾ ਇੰਟਰਨੈਸ਼ਨਲ ਟੂਰਨਮੈਂਟ ਦੇ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ। ਇੱਥੇ ਉਸ ਨੇ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਮਗਾ ਜਿੱਤਣ ਦੇ ਨਾਲ 2 ਚਾਂਦੀ ਤਮਗੇ ਵੀ ਜਿੱਤੇ। ਪ੍ਰਗਤੀ ਖੇਲੋ ਇੰਡੀਆ ਦਾ ਵੀ ਹਿੱਸਾ ਰਹੀ। 

ਪ੍ਰਗਤੀ ਦੇ ਪਿਤਾ ਨੇ ਕਿਹਾ ਕਿ ਲਾਕਡਾਊਨ ਕਾਰਨ ਪਰਿਵਾਰ ਘਰ ਹੀ ਸੀ। ਮੰਗਲਵਾਰ ਦੀ ਰਾਤ ਪ੍ਰਗਤੀ ਨੂੰ ਚੱਕਰ ਆਏ। ਉੱਪਰ ਦੀ ਮੰਜ਼ਿਲ 'ਚੇ ਡਾਕਟਰ ਰਹਿੰਦੇ ਸੀ। ਉਸ ਨੇ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਪ੍ਰਗਤੀ ਨੂੰ ਤੁਰੰਤ ਹਸਪਤਾਲ ਲਿਜਾਣ ਲਈ ਕਿਹਾ। ਪ੍ਰਗਤੀ ਦਾ ਪਹਿਲਾ ਆਪਰੇਸ਼ਨ ਸਫਲ ਰਿਹਾ ਹੈ ਪਰ ਉਸ ਦੇ ਲਈ ਅਗਲੇ 5 ਦਿਨ ਕਾਫੀ ਅਹਿਮ ਹੈ। ਪ੍ਰਗਤੀ ਨੂੰ ਖੇਲੋ ਇੰਡੀਆ ਵੱਲੋਂ 5 ਲੱਖ ਦੀ ਮੈਡੀਕਲ ਬੀਮਾ ਵੀ ਮਿਲਿਆ ਹੈ ਪਰ ਇਲਾਜ ਵਿਚ ਇਕ ਦਿਨ ਵਿਚ ਹੀ ਦੁਗਣਾ ਖਰਚਾ ਆ ਚੁੱਕਾ ਹੈ। 


Ranjit

Content Editor

Related News