ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 'ਚ 200 ਮੀਟਰ ਦੀ ਦੌੜ 'ਚ 40 ਵੇਂ ਨੰਬਰ 'ਤੇ ਰਹੀ ਅਰਚਨਾ
Tuesday, Oct 01, 2019 - 10:50 AM (IST)

ਸਪੋਰਸਟ ਡੈਸਕ— ਭਾਰਤ ਦੀ ਅਰਚਨਾ ਸੁਸਿੰਦਰਨ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ 200 ਮੀਟਰ ਦੀ ਦੌੜ 'ਚ ਬੇਹਦ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੀ ਹੋਈ ਆਪਣੀ ਹੀਟ 'ਚ ਅੱਠਵੇਂ ਅਤੇ ਓਵਰਆਲ 40ਵੇਂ ਸਥਾਨ 'ਤੇ ਰਹੀ । ਅਰਚਨਾ ਨੇ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਨਹੀਂ ਕੀਤਾ ਸੀ ਪਰ ਉਨ੍ਹਾਂ ਨੇ ਅੰਤਰਰਾਸ਼ਟਰੀ ਅਥਲੈਟਿਕਸ ਫੈਡਰੇਸ਼ਨ (ਆਈ. ਏ. ਏ. ਐੱਫ) ਵਲੋਂ ਇਸ ਮੁਕਾਬਲੇ 'ਚ ਹਿੱਸਾ ਲੈਣ ਲਈ ਸੱਦਾ ਮਿਲਿਆ ਸੀ। ਭਾਰਤੀ ਅਥਲੀਟ ਇਨ੍ਹਾਂ ਉਮੀਦਾਂ 'ਤੇ ਖਰੀ ਨਾ ਉਤਰਨ 'ਚ ਅਸਫਲ ਰਹੀ ਅਤੇ ਹੀਟ-2 'ਚ 23.65 ਸਕਿੰਟ ਦੇ ਸਮਾਂ ਲੈ ਕੇ ਅੱਠ ਐਥਲੀਟਾਂ 'ਚ ਅੱਠਵਾਂ ਅਤੇ ਆਖਰੀ ਸਥਾਨ 'ਤੇ ਰਹੀ। ਉਨ੍ਹਾਂ ਨੂੰ ਓਵਰਆਲ 40ਵਾਂ ਸਥਾਨ ਮਿਲਿਆ।