ਕਈ ਕ੍ਰਿਕਟਰਾਂ ਦੀ ਉਮਰ ਬੀਤ ਜਾਵੇਗੀ ਪਰ ਨਹੀਂ ਟੁੱਟਣਗੇ ਗੇਲ ਦੇ ਇਹ 5 ਰਿਕਾਰਡ
Friday, Sep 21, 2018 - 10:14 PM (IST)

ਜਲੰਧਰ— 'ਮੈਂ ਹਾਂ ਟੀ20 ਕ੍ਰਿਕਟ ਦਾ ਨਿਰਮਾਤਾ' ਇਹ ਕਹਿਣਾ ਹੈ ਵਿੰਡੀਜ਼ ਕ੍ਰਿਕਟ ਟੀਮ ਦੇ ਧਮਾਕੇਦਾਰ ਓਪਨਰ ਕ੍ਰਿਸ ਗੇਲ ਦਾ ਤੇ ਇਹ ਗੱਲ ਕਹੀ ਨਾ ਕਹੀ ਠੀਕ ਵੀ ਹੈ। ਗੇਲ ਦੇ ਨਾਂ ਇਸ ਤਰ੍ਹਾਂ ਦੇ ਰਿਕਾਰਡ ਦਰਜ ਹੋ ਚੁੱਕੇ ਹਨ, ਜਿਸ ਨੂੰ ਤੋੜਨਾ ਹੋਰ ਬੱਲੇਬਾਜ਼ਾਂ ਦੇ ਲਈ ਸਿਰਫ ਇਕ ਸੁਪਨਾ ਹੀ ਰਹਿ ਜਾਵੇਗਾ। ਗੇਲ ਵਲੋਂ ਖੇਡੀਆਂ ਗਈਆਂ 5 ਰਿਕਾਰਡ ਪਾਰੀਆਂ, ਜਿਸ ਨੂੰ ਤੋੜਨ ਲਈ ਹੋਰ ਬੱਲੇਬਾਜ਼ਾਂ ਦੀ ਉਮਰ ਬੀਤ ਜਾਵੇਗੀ।
ਕ੍ਰਿਸ ਗੇਲ ਦੇ 5 ਰਿਕਾਰਡਸ—
ਪਹਿਲਾਂ ਰਿਕਾਰਡ— ਗੇਲ ਦੇ ਨਾਂ ਅੰਤਰਰਾਸ਼ਟਰੀ ਟੈਸਟ ਮੈਚਾਂ 'ਚ ਤੀਹਰਾ, ਵਨ ਡੇ 'ਚ ਦੋਹਰਾ ਤੇ ਟੀ20 'ਚ ਸੈਂਕੜਾ। ਗੇਲ ਤੋਂ ਇਲਾਵਾ ਕੋਈ ਵੀ ਦੁਨੀਆ 'ਚ ਇਸ ਤਰ੍ਹਾਂ ਦਾ ਬੱਲੇਬਾਜ਼ ਨਹੀਂ ਹੈ ਜਿਸ ਦੇ ਨਾਂ 3 ਫਾਰਮੇਟ 'ਚ ਇਹ ਉਪਲੱਬਧੀ ਹੋਵੇ ਤੇ ਨਾ ਹੀ ਇਸ ਉਪਲੱਬਧੀ ਤਕ ਪਹੁੰਚਣਾ ਕਿਸੇ ਲਈ ਆਸਾਨ ਹੋਵੇਗਾ।
ਦੂਜਾ ਰਿਕਾਰਡ— ਆਲਓਵਰ ਟੀ20 ਮੈਚਾਂ 'ਚ ਸਭ ਤੋਂ ਜ਼ਿਆਦਾ ਛੱਕੇ ਵੀ ਗੇਲ ਦੇ ਨਾਂ ਹਨ। ਗੇਲ ਨੇ ਹੁਣ ਤਕ 346 ਮੈਚਾਂ 'ਚ 863 ਛੱਕੇ ਲਗਾਏ ਹਨ। ਇਸ ਮਾਮਲੇ 'ਚ ਉਸ ਦੇ ਨੇੜੇ ਕੋਈ ਵੀ ਬੱਲੇਬਾਜ਼ ਖੜ੍ਹਾ ਨਹੀਂ ਹੈ। ਦੂਜੇ ਨੰਬਰ 'ਤੇ ਉਸ ਤੋਂ ਪਿੱਛੇ ਕਿਰੋਨ ਪੋਲਾਡ ਨੇ 431 ਮੈਚਾਂ 'ਚ 550 ਛੱਕੇ ਲਗਾਏ ਹਨ।
ਤੀਜਾ ਰਿਕਾਰਡ— ਦੌੜਾਂ ਦੇ ਮਾਮਲੇ 'ਚ ਵੀ ਗੇਲ ਕਿਸੇ ਤੋਂ ਘੱਟ ਨਹੀਂ। ਗੇਲ ਆਲਓਵਰ 346 ਟੀ20 ਮੈਚਾਂ 'ਚ 40.19 ਦੀ ਔਸਤ ਨਾਲ 11,737 ਦੌੜਾਂ ਬਣਾ ਚੁੱਕੇ ਹਨ। ਦੌੜਾਂ ਦੇ ਮਾਮਲੇ 'ਚ ਉਸਦੀ ਬਰਾਬਰੀ ਕਰਨਾ ਕਿਸੇ ਵੀ ਬੱਲੇਬਾਜ਼ ਦੇ ਲਈ ਸੁਪਨਾ ਬਣ ਕੇ ਰਹਿ ਜਾਵੇਗਾ। ਮੌਜੂਦਾ ਸਮੇਂ 'ਚ ਬ੍ਰੈਂਡਨ ਮੈਕੁਲਮ ਹੀ 9462 ਦੌੜਾਂ ਬਣਾ ਕੇ ਦੂਜੇ ਸਥਾਨ 'ਤੇ ਹੈ ਪਰ ਉਹ ਗੇਲ ਦੇ ਰਿਕਾਰਡ ਨੂੰ ਨਹੀਂ ਤੋੜ ਸਕਣਗੇ।
ਚੌਥਾ ਰਿਕਾਰਡ— ਗੇਲ ਦੇ ਨਾਂ ਆਲਓਵਰ ਟੀ20 ਕ੍ਰਿਕਟ 'ਚ 22 ਸੈਂਕੜੇ ਦਰਜ ਹਨ। ਉਸਦੇ ਸੈਂਕੜਿਆਂ ਦਾ ਰਿਕਾਰਡ ਤੋੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਗੇਲ ਦੇ ਨਾਂ ਟੀ20 'ਚ ਸਭ ਤੋਂ ਜ਼ਿਆਦਾ ਵੱਡੀ ਪਾਰੀ ਖੇਡਣ ਦਾ ਰਿਕਾਰਡ ਵੀ ਦਰਜ ਹੈ। ਉਸ ਨੇ 2013 'ਚ ਰਾਇਲ ਚੈਲਜ਼ਰਸ ਬੈਂਗਲੁਰੂ ਵਲੋਂ ਖੇਡਦੇ ਹੋਏ ਪੁਣੇ ਵਰੀਅਰਸ ਖਿਲਾਫ ਜੇਤੂ 175 ਦੌੜਾਂ ਦੀ ਪਾਰੀ ਖੇਡੀ ਸੀ।
ਪੰਜਵਾਂ ਰਿਕਾਰਡ— ਗੇਲ ਦੀ ਰੇਲ ਜਦੋਂ ਚਲਦੀ ਹੈ ਤਾਂ ਦੁਨੀਆ ਦਾ ਹਰ ਗੇਂਦਬਾਜ਼ ਬੇਬੱਸ ਨਜ਼ਰ ਆਉਂਦਾ ਹੈ। ਗੇਲ ਹਮੇਸ਼ਾ ਤੋਂ ਆਪਣੇ ਧਮਾਕੇਦਾਰ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ। ਗੇਲ ਦੁਨੀਆ ਦੇ ਇਕਲੌਤੇ ਇਸ ਤਰ੍ਹਾਂ ਦੇ ਬੱਲੇਬਾਜ਼ ਹਨ ਜਿਸ ਨੇ ਆਪਣੇ ਡੈਬਿਊ ਟੈਸਟ ਦੀ ਪਹਿਲੀ ਗੇਂਦ 'ਤੇ ਛੱਕਾ ਲਗਾਇਆ ਸੀ।