ਇਸ ਹਫਤੇ ਅਨੁਸ਼ਕਾ ਨੂੰ ਮਿਲੇਗੀ ਹਸਪਤਾਲੋਂ ਛੁੱਟੀ, ਫੋਟੋਗ੍ਰਾਫਰਾਂ ਤੋਂ ਬਚਣ ਲਈ ਰਾਤ ਦੇ ਸਮੇਂ ਹੋਵੇਗੀ ਰਵਾਨਾ

1/15/2021 8:33:07 PM

ਮੁੰਬਈ (ਬਿਊਰੋ)– 11 ਜਨਵਰੀ ਨੂੰ ਮਾਂ ਬਣੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਇਸੇ ਹਫਤੇ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਰਿਪੋਰਟ ਦੀ ਮੰਨੀਏ ਤਾਂ ਉਹ ਰਾਤ ਦੇ ਸਮੇਂ ਹਸਪਤਾਲ ਤੋਂ ਘਰ ਲਈ ਰਵਾਨਾ ਹੋਵੇਗੀ ਤਾਂ ਕਿ ਮਾਂ-ਬੇਟੀ ਮੀਡੀਆ ਤੋਂ ਬਚ ਸਕਣ। ਮੀਡੀਆ ਫੋਟੋਗ੍ਰਾਫਰ ਜ਼ਿਆਦਾ ਤਸਵੀਰਾਂ ਨਾ ਖਿੱਚ ਸਕਣ, ਇਸ ਲਈ ਉਹ ਅਲੱਗ ਕਾਰ ਤੋਂ ਘਰ ਜਾਣ ਦੀ ਪਲਾਨਿੰਗ ਕਰ ਰਹੇ ਹਨ। ਇੰਨਾ ਹੀ ਨਹੀਂ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਬ੍ਰੀਚ ਕੈਂਡੀ ਹਸਪਤਾਲ ਦੇ ਪਿਛਲੇ ਦਰਵਾਜ਼ੇ ਤੋਂ ਘਰ ਲਈ ਰਵਾਨਾ ਹੋ ਸਕਦੀ ਹੈ। ਇਸ ਦੌਰਾਨ ਉਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾਣਗੇ ਤਾਂ ਕਿ ਸਭ ਕੁਝ ਬਿਨਾਂ ਪ੍ਰੇਸ਼ਾਨੀ ਦੇ ਹੋ ਸਕੇ।

ਵਿਰਾਟ ਕਰ ਚੁੱਕੇ ਨੇ ਬੇਟੀ ਦੀ ਤਸਵੀਰ ਨਾ ਖਿੱਚਣ ਦੀ ਅਪੀਲ
ਬੁੱਧਵਾਰ ਨੂੰ ਅਨੁਸ਼ਕਾ ਤੇ ਵਿਰਾਟ ਨੇ ਮੁੰਬਈ ਦੇ ਫੋਟੋਗ੍ਰਾਫਰਾਂ ਨੂੰ ਇਕ ਸੁਨੇਹਾ ਭੇਜਿਆ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ, ‘ਇੰਨੇ ਸਾਲਾਂ ’ਚ ਤੁਸੀਂ ਸਾਨੂੰ ਜੋ ਪਿਆਰ ਦਿੱਤਾ, ਉਸ ਲਈ ਧੰਨਵਾਦ। ਸਾਨੂੰ ਇਸ ਖਾਸ ਮੌਕੇ ਦਾ ਜਸ਼ਨ ਤੁਹਾਡੇ ਨਾਲ ਮਨਾਉਂਦਿਆਂ ਖੁਸ਼ੀ ਹੋ ਰਹੀ ਹੈ। ਅਸੀਂ ਤੁਹਾਨੂੰ ਇਕ ਸਾਧਾਰਨ ਜਿਹੀ ਅਪੀਲ ਕਰਦੇ ਹਾਂ। ਅਸੀਂ ਆਪਣੀ ਬੇਟੀ ਦੀ ਨਿੱਜਤਾ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਤੇ ਇਸ ’ਚ ਤੁਹਾਡੀ ਮਦਦ ਤੇ ਸਮਰਥਨ ਚਾਹੀਦਾ ਹੈ। ਜਿਥੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਹਾਨੂੰ ਸਾਡੇ ’ਤੇ ਫੀਚਰ ਕਰਨ ਲਈ ਜ਼ਰੂਰੀ ਕੰਟੈਂਟ ਮਿਲ ਜਾਵੇਗਾ, ਉਥੇ ਅਸੀਂ ਤੁਹਾਡੇ ਕੋਲੋਂ ਇਹ ਮੰਗ ਵੀ ਕਰ ਰਹੇ ਹਾਂ ਕਿ ਸਾਡੀ ਬੇਟੀ ਨਾਲ ਜੁੜਿਆ ਕੰਟੈਂਟ ਨਾ ਲਓ ਤੇ ਨਾ ਹੀ ਉਸ ਨੂੰ ਪਬਲਿਸ਼ ਕਰੋ। ਸਾਨੂੰ ਪਤਾ ਹੈ ਕਿ ਤੁਸੀਂ ਇਹ ਸਮਝੋਗੇ ਕਿ ਅਸੀਂ ਕਿਥੋਂ ਆਉਂਦੇ ਹਾਂ। ਇਸ ਲਈ ਧੰਨਵਾਦ।’

ਨਕਲੀ ਤਸਵੀਰ ਹੋ ਚੁੱਕੀ ਹੈ ਵਾਇਰਲ
ਸੋਸ਼ਲ ਮੀਡੀਆ ’ਤੇ ਇਕ ਅਜਿਹੀ ਤਸਵੀਰ ਵਾਇਰਲ ਹੋ ਚੁੱਕੀ ਹੈ, ਜਿਸ ’ਚ ਨਵਜੰਮੀ ਨੂੰ ਸੰਭਾਲਦੀ ਮਾਂ ਬਿਲਕੁਲ ਅਨੁਸ਼ਕਾ ਵਾਂਗ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਅਨੁਸ਼ਕਾ ਸ਼ਰਮਾ ਆਪਣੀ ਨੰਨ੍ਹੀ ਪਰੀ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਸੱਚਾਈ ਇਹ ਹੈ ਕਿ ਹਸਪਤਾਲ ਤੋਂ ਅਨੁਸ਼ਕਾ ਦੀ ਕੋਈ ਵੀ ਤਸਵੀਰ ਹੁਣ ਤਕ ਸਾਹਮਣੇ ਨਹੀਂ ਆਈ ਹੈ। ਵਾਇਰਲ ਤਸਵੀਰ 9 ਜੁਲਾਈ 2018 ਨੂੰ ਇਕ ਆਰਟੀਕਲ ਨਾਲ ਛਪੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh