ਮੁੰਬਈ ’ਚ ਮੁੜ ਲੱਗਾ ਕਰਫਿਊ, ਅਨੁਸ਼ਕਾ ਸ਼ਰਮਾ ਨੇ ਵਿਰਾਟ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ

Friday, Apr 16, 2021 - 06:21 PM (IST)

ਮੁੰਬਈ ’ਚ ਮੁੜ ਲੱਗਾ ਕਰਫਿਊ, ਅਨੁਸ਼ਕਾ ਸ਼ਰਮਾ ਨੇ ਵਿਰਾਟ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ

ਮੁੰਬਈ (ਬਿਊਰੋ)– ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਇਸ ਸਾਲ ਬੇਟੀ ਦੇ ਮਾਤਾ-ਪਿਤਾ ਬਣੇ ਹਨ। ਦੋਵੇਂ ਇਸ ਦੀਆਂ ਖੁਸ਼ੀਆਂ ਮਨਾ ਰਹੇ ਹਨ। ਸਾਲ 2020 ਵੀ ਉਨ੍ਹਾਂ ਲਈ ਕਾਫੀ ਖ਼ਾਸ ਰਿਹਾ ਸੀ। ਅਨੁਸ਼ਕਾ ਸ਼ਰਮਾ ਨੇ ਆਪਣੀ ਪ੍ਰੈਗਨੈਂਸੀ ਦਾ ਆਨੰਦ ਮਾਣਿਆ। ਵਿਰਾਟ ਤੇ ਅਨੁਸ਼ਕਾ ਨੇ ਵੀ ਇਕੱਠਿਆਂ ਜ਼ਿਆਦਾ ਸਮਾਂ ਬਤੀਤ ਕੀਤਾ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਕਾਂਬੀ ਰਾਜਪੁਰੀਆ ਕੋਰੋਨਾ ਪਾਜ਼ੇਟਿਵ, ਦੋਸਤਾਂ ਤੋਂ ਮੰਗੀ ਮੁਆਫ਼ੀ

ਹੁਣ ਮੁੰਬਈ ਸ਼ਹਿਰ ’ਚ ਕੋਰੋਨਾ ਵਾਇਰਸ ਦੇ ਚਲਦਿਆਂ ਕਰਫਿਊ ਲੱਗ ਗਿਆ ਹੈ ਤੇ ਵਿਰਾਟ ਕੋਹਲੀ ਆਈ. ਪੀ. ਐੱਲ. ’ਚ ਰੁੱਝੇ ਹਨ। ਅਜਿਹੇ ’ਚ ਅਨੁਸ਼ਕਾ ਸ਼ਰਮਾ ਨੇ ਬੀਤੇ ਸਮੇਂ ਨੂੰ ਯਾਦ ਕਰਦਿਆਂ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘ਪਿਛਲੇ ਸਾਲ ਦੇ ਕੁਝ ਖ਼ਾਸ ਅਨਮੋਲ ਪਲ।’ ਵੀਡੀਓ ’ਚ ਉਹ ਕੁੱਤਿਆਂ ਨਾਲ ਮਸਤੀ ਕਰਦੀ, ਸਮਾਂ ਬਤੀਤ ਕਰਦੀ ਨਜ਼ਰ ਆ ਰਹੀ ਹੈ। ਅਨੁਸ਼ਕਾ ਤੇ ਵਿਰਾਟ ਲਈ ਇਹ ਕਾਫੀ ਖ਼ਾਸ ਰਿਹਾ।

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਨੂੰ ਕੁੱਤਿਆਂ ਨਾਲ ਕਾਫੀ ਪਿਆਰ ਹੈ। ਉਹ ਅਕਸਰ ਉਨ੍ਹਾਂ ਨਾਲ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅਨੁਸ਼ਕਾ ਆਵਾਰਾ ਕੁੱਤਿਆਂ ਦੇ ਹੱਕ ਦੀ ਆਵਾਜ਼ ਉਠਾਉਂਦੀ ਰਹਿੰਦੀ ਹੈ। ਇਥੋਂ ਤਕ ਕਿ ਉਸ ਦੀ ਵੈੱਬ ਸੀਰੀਜ਼ ‘ਪਾਤਾਲ ਲੋਕ’ ’ਚ ਵੀ ਬਿਲਕੁਲ ਅਲੱਗ ਢੰਗ ਨਾਲ ਕੁੱਤਿਆਂ ਲਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਕੀ ਹੋ ਗਈ ਦੀਪ ਸਿੱਧੂ ਦੀ ਜ਼ਮਾਨਤ? ਦਲਜੀਤ ਕਲਸੀ ਤੋਂ ਜਾਣੋ ਸੱਚਾਈ (ਵੀਡੀਓ)

ਜਨਵਰੀ 2021 ’ਚ ਅਨੁਸ਼ਕਾ-ਵਿਰਾਟ ਦੇ ਘਰ ਨੰਨ੍ਹੀਂ ਪਰੀ ਆਈ। ਵਿਰਾਟ ਨੇ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਵਿਰਾਟ ਨੇ ਲਿਖਿਆ ਸੀ, ‘ਸਾਨੂੰ ਇਸ ਗੱਲ ਨੂੰ ਸਾਂਝਾ ਕਰਦਿਆਂ ਬੇਹੱਦ ਖੁਸ਼ੀ ਹੈ ਕਿ ਅੱਜ ਦੁਪਹਿਰ ਸਾਡੇ ਇਥੇ ਬੇਟੀ ਹੋਈ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਪ੍ਰਾਰਥਨਾਵਾਂ ਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕਰਦੇ ਹਾਂ। ਅਨੁਸ਼ਕਾ ਤੇ ਬੇਟੀ ਦੋਵੇਂ ਸਿਹਤਮੰਦ ਹਨ ਤੇ ਅਸੀਂ ਜ਼ਿੰਦਗੀ ਦੇ ਇਸ ਨਵੇਂ ਚੈਪਟਰ ਦੀ ਸ਼ੁਰੂਆਤ ਕਰਨ ਲਈ ਖ਼ੁਦ ਨੂੰ ਖੁਸ਼ਕਿਸਮਤ ਸਮਝਦੇ ਹਾਂ।’

ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News