ਅਨੁਸ਼ਕਾ ਸ਼ਰਮਾ ਨੇ ਪੂਰੀ ਕੀਤੀ ਪਤੀ ਵਿਰਾਟ ਕੋਹਲੀ ਦੀ ਇੱਛਾ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਪੋਸਟ

Wednesday, Oct 05, 2022 - 06:21 PM (IST)

ਅਨੁਸ਼ਕਾ ਸ਼ਰਮਾ ਨੇ ਪੂਰੀ ਕੀਤੀ ਪਤੀ ਵਿਰਾਟ ਕੋਹਲੀ ਦੀ ਇੱਛਾ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਪੋਸਟ

ਨਵੀਂ ਦਿੱਲੀ (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਛੋਲੇ-ਭਟੂਰੇ ਬਹੁਤ ਪਸੰਦ ਹਨ। ਇਹ ਗੱਲ ਉਨ੍ਹਾਂ ਦੇ ਹਰ ਫੈਨ ਨੂੰ ਪਤਾ ਹੈ, ਜਦੋਂ ਵਿਰਾਟ ਕੋਹਲੀ ਦਿੱਲੀ 'ਚ ਰਹਿੰਦੇ ਸਨ ਤਾਂ ਉਨ੍ਹਾਂ ਨੇ ਛੋਲੇ-ਭਟੂਰੇ ਬਹੁਤ ਖਾਧੇ ਸਨ ਪਰ ਜਦੋਂ ਤੋਂ ਉਹ ਮੁੰਬਈ ਸ਼ਿਫਟ ਹੋ ਗਏ ਉਦੋਂ ਤੋਂ ਉਹ ਦਿੱਲੀ ਦੇ ਛੋਲੇ-ਭਟੂਰਿਆਂ ਨੂੰ ਬਹੁਤ ਯਾਦ ਕਰਦੇ ਹਨ। ਮੁੰਬਈ 'ਚ ਰਹਿੰਦਿਆਂ ਵਿਰਾਟ ਕੋਹਲੀ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਨੂੰ ਦਿੱਲੀ 'ਚ ਮਿਲਣ ਵਾਲੇ ਛੋਲੇ-ਭਟੂਰਿਆਂ ਦੀ ਦੁਕਾਨ ਨਹੀਂ ਮਿਲੀ ਪਰ ਹੁਣ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਦੀ ਪੁਰਾਣੀ ਇੱਛਾ ਨੂੰ ਪੂਰਾ ਕਰ ਦਿੱਤਾ ਹੈ। 

ਮੁੰਬਈ 'ਚ ਲੱਭੀ ਛੋਲੇ ਭਟੂਰਿਆਂ ਦੀ ਦੁਕਾਨ 
ਅਦਾਕਾਰਾ ਨੇ ਮੁੰਬਈ 'ਚ ਦਿੱਲੀ 'ਚ ਮਿਲਣ ਵਾਲੇ ਚੋਲੇ-ਭਟੂਰੇ ਲੱਭ ਲਏ ਹਨ। ਇਸ ਗੱਲ ਦਾ ਖ਼ੁਲਾਸਾ ਖੁਦ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਕੀਤਾ ਹੈ। ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਲਿਖਿਆ, ''ਇਹ ਸਾਡੇ ਘਰ ਲਈ ਬਹੁਤ ਵੱਡਾ ਦਿਨ ਹੈ। ਕਦੇ ਨਾ ਖ਼ਤਮ ਹੋਣ ਵਾਲੀ ਖੋਜ ਖ਼ਤਮ ਹੋ ਗਈ ਹੈ। ਦਿੱਲੀ ਵਾਂਗ ਮੁੰਬਈ 'ਚ ਛੋਲੇ-ਭਟੂਰੇ।''

PunjabKesari

ਪਤੀ ਵਿਰਾਟ ਨੂੰ ਦਿੱਤੀ ਸਭ ਤੋਂ ਵੱਡੀ ਖ਼ੁਸ਼ੀ
ਅਨੁਸ਼ਕਾ ਨੇ ਲਿਖਿਆ ਕਿ ''ਅੱਜ ਮੈਂ ਪਤੀ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈ। ਚੀਟ ਮੀਲ 'ਚ ਖਾਂਦੇ ਸਮੇਂ ਉਹ ਬਿਲਕੁਲ ਵੀ ਦੋਸ਼ੀ ਮਹਿਸੂਸ ਨਹੀਂ ਕਰਨਗੇ। ਅਨੁਸ਼ਕਾ ਨੇ ਇਹ ਵੀ ਲਿਖਿਆ ਕਿ ਮੁੰਬਈ 'ਚ ਦਿੱਲੀ ਦੀ ਤਰ੍ਹਾਂ ਛੋਲੇ-ਭਟੂਰੇ ਖਾਣ ਤੋਂ ਬਾਅਦ ਵਿਰਾਟ ਕੋਹਲੀ ਨੂੰ ਲੱਗਾ ਕਿ ਮੁੰਬਈ ਨੇ ਆਖ਼ਰਕਾਰ ਕੁਝ ਕਰ ਲਿਆ ਹੈ। ਜੇਕਰ ਤੁਸੀਂ ਵੀ ਦਿੱਲੀ ਵਾਂਗ ਮੁੰਬਈ 'ਚ ਛੋਲੇ-ਭਟੂਰੇ ਦਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਅਨੁਸ਼ਕਾ ਨੇ ਦੁਕਾਨ ਦਾ ਨਾਂ ਵੀ ਲਿਖਿਆ ਹੈ।


author

sunita

Content Editor

Related News