ਵਿਰਾਟ ਕੋਹਲੀ ਨੇ 35 ਕਰੋੜ ''ਚ ਖ਼ਰੀਦਿਆ ਅਨੁਸ਼ਕਾ ਲਈ ਇਹ ਘਰ, ਵੇਖੋ ਆਲੀਸ਼ਾਨ ਬੰਗਲੇ ਦੀਆਂ ਤਸਵੀਰਾਂ

Tuesday, Nov 17, 2020 - 12:56 PM (IST)

ਵਿਰਾਟ ਕੋਹਲੀ ਨੇ 35 ਕਰੋੜ ''ਚ ਖ਼ਰੀਦਿਆ ਅਨੁਸ਼ਕਾ ਲਈ ਇਹ ਘਰ, ਵੇਖੋ ਆਲੀਸ਼ਾਨ ਬੰਗਲੇ ਦੀਆਂ ਤਸਵੀਰਾਂ

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੁਨੀਆ ਦੀਆਂ ਮਸ਼ਹੂਰ ਜੋੜੀਆਂ 'ਚੋਂ ਇਕ ਹੈ। ਵਿਰਾਟ ਕੋਹਲੀ ਨੇ ਖ਼ੇਡ ਜਗਤ ਤੇ ਅਨੁਸ਼ਕਾ ਨੇ ਫ਼ਿਲਮ ਇੰਡਸਟਰੀ 'ਚ ਕਾਫ਼ੀ ਨਾਮ ਕਮਾਇਆ ਹੈ। ਦੋਵੇਂ ਆਪਣੀ ਲਗਜ਼ਰੀ ਲਾਈਫ਼ ਸਟਾਈਲ ਲਈ ਵੀ ਜਾਣੇ ਜਾਂਦੇ ਹਨ। ਆਓ ਦੇਖਦੇ ਹਾਂ ਅਨੁਸ਼ਕਾ ਤੇ ਵਿਰਾਟ ਦੇ ਮੁੰਬਈ ਵਾਲੇ ਆਲੀਸ਼ਾਨ ਘਰ ਦੇ ਅੰਦਰ ਦਾ ਨਜ਼ਾਰਾ :-

PunjabKesari
ਇਕ-ਦੂਜੇ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਾਲ 2017 'ਚ ਇਟਲੀ 'ਚ ਵਿਆਹ ਕਰਵਾਇਆ ਸੀ, ਜਿਸ 'ਚ ਸਿਰਫ਼ ਉਨ੍ਹਾਂ ਦੇ ਪਰਿਵਾਰਕ ਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ।

PunjabKesari

ਇਨ੍ਹਾਂ ਦਾ ਵਿਆਹ ਕਾਫ਼ੀ ਸ਼ਾਹੀ ਅੰਦਾਜ਼ ਹੋਇਆ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਦਾ ਕਾਰਨ ਬਣਿਆ ਸੀ।

PunjabKesari

ਵਿਆਹ ਤੋਂ ਬਾਅਦ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਆਪਣੇ ਲਗਜ਼ਰੀ ਅਪਾਰਟਮੈਂਟ 'ਚ ਸ਼ਿਫ਼ਟ ਹੋ ਗਏ ਸਨ, ਜਿਸ ਨੂੰ ਉਨ੍ਹਾਂ ਨੇ ਸਾਲ 2016 'ਚ ਖਰੀਦਿਆ ਸੀ। ਵਿਰਾਟ ਦਾ ਇਹ ਘਰ 7,171 ਸਕੇਅਰ ਫੁੱਟ 'ਚ ਫੈਲਿਆ ਹੋਇਆ ਹੈ। ਘਰ 'ਚ ਸੁੱਖ-ਸੁਵਿਧਾ ਦੇ ਸਾਰੇ ਸਾਧਨ ਮੌਜੂਦ ਹਨ।

PunjabKesari
ਦੱਸ ਦਈਏ ਕਿ ਵਿਰਾਟ ਤੇ ਅਨੁਸ਼ਕਾ ਦਾ ਇਹ ਫਲੈਟ 35ਵੇਂ ਫਲੋਰ 'ਤੇ ਹੈ। ਘਰ ਦੀ ਬਾਲਕਨੀ ਤੋਂ ਅਰਬ ਸਾਗਰ ਦਾ ਖ਼ੂਬਸੂਰਤ ਨਜਾਰਾ ਦਿਸਦਾ ਹੈ। ਘਰ ਦੇ ਅੰਦਰ ਦੀ ਸਜਾਵਟ ਵੀ ਪ੍ਰੋਫੇਸ਼ਨਲ ਤਰੀਕੇ ਨਾਲ ਕਰਵਾਈ ਗਈ ਹੈ। ਇਹ ਫਲੈਟ ਅੰਦਰ ਤੋਂ ਇੰਨਾਂ ਸ਼ਾਨਦਾਰ ਹੈ ਕਿ ਦੇਖਣ 'ਚ ਕਿਸੇ ਫਾਈਵ ਸਟਾਰ ਹੋਟਲ ਰੂਮ ਤਾਂ ਘੱਟ ਨਹੀਂ ਲੱਗਦਾ ਹੈ। 

PunjabKesari
ਦੱਸਣਯੋਗ ਹੈ ਕਿ ਇਸ ਅਪਾਰਟਮੈਂਟ ਦੇ 29ਵੇਂ ਫਲੋਰ 'ਤੇ ਵਿਰਾਟ ਦੇ ਸਾਥੀ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਫਲੈਟ ਖਰੀਦਿਆ ਹੋਇਆ ਹੈ।

PunjabKesari

ਖ਼ਬਰਾਂ ਦੀ ਮੰਨੀਏ ਤਾਂ ਵਿਰਾਟ ਕੋਹਲੀ ਤੇ ਅਨੁਸ਼ਰਾ ਸ਼ਰਮਾ ਨੇ ਇਹ ਫਲੈਟ 2016 'ਚ ਖਰੀਦਿਆ ਸੀ। ਵਿਰਾਟ ਕੋਹਲੀ ਨੇ ਇਸ ਅਪਾਰਟਮੈਂਟ ਨੂੰ ਲਗਭਗ 35 ਕਰੋੜ ਰੁਪਏ ਦੀ ਕੀਮਤ 'ਚ ਖਰੀਦਿਆ ਸੀ।

PunjabKesari

PunjabKesari


author

sunita

Content Editor

Related News