ਅਨੁਰਾਗ ਠਾਕੁਰ ਦਾ ਵੱਡਾ ਬਿਆਨ, ਕਿਹਾ- BCCI ਦੇ ਬਿਨਾ ICC ਕੁਝ ਵੀ ਨਹੀਂ

10/27/2019 1:17:27 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਭਾਰਤੀ ਬੋਰਡ ਦੇ ਬਿਨਾ ਇਸ ਸੰਸਾਰਕ ਅਦਾਰੇ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਇਸ ਤੋਂ ਉਸ ਨੂੰ ਆਪਣੇ ਕੰਮਕਾਜ ਦੇ ਸੰਚਾਲਨ ਲਈ 75 ਫੀਸਦੀ ਗ੍ਰਾਂਟ ਮਿਲਦੀ ਹੈ।'' 

ਉਨ੍ਹਾਂ ਨੇ ਇਸ ਦੇ ਨਾਲ ਹੀ ਉਮੀਦ ਜਤਾਈ ਕਿ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਅਗਵਾਈ 'ਚ ਬੀ. ਸੀ. ਸੀ. ਆਈ. ਆਈ. ਸੀ. ਸੀ. ਦੇ ਸਾਹਮਣੇ ਇਹ ਮੁੱਦਾ ਉਠਾਏਗਾ।  ਕੇਂਦਰੀ ਵਿੱਤ ਰਾਜਮੰਤਰੀ ਠਾਕੁਰ ਸੰਸਦ ਖੇਡ ਮਹਾਕੁੰਭ ਪੁਰਸਕਾਰ ਵੰਡ ਸਮਾਰੋਹ ਦੇ ਸਿਲਸਿਲੇ 'ਚ ਇੱਥੇ ਆਏ ਸਨ। ਉਨ੍ਹਾਂ ਦਾ ਭਰਾ ਅਰੁਣ ਧੂਮਲ ਅਜੇ ਬੀ. ਸੀ. ਸੀ. ਆਈ. ਦਾ ਖਜ਼ਾਨਚੀ ਹੈ।


Tarsem Singh

Content Editor

Related News