ਅੰਤਿਮ ਪੰਘਾਲ ਸੈਮੀਫਾਈਨਲ ’ਚ, ਜਯੋਤੀ ਤੇ ਰਾਧਿਕਾ ਬਾਹਰ
Thursday, Sep 18, 2025 - 10:56 AM (IST)

ਜਾਗ੍ਰੇਬ (ਕ੍ਰੋਏਸ਼ੀਆ)– ਅੰਤਿਮ ਪੰਘਾਲ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 5ਵੇਂ ਦਿਨ ਬੁੱਧਵਾਰ ਨੂੰ ਇੱਥੇ ਚੀਨ ਦੀ ਜਿਨ ਝਾਂਗ ਵਿਰੁੱਧ ਆਖਰੀ ਪਲਾਂ ਵਿਚ ‘ਟੇਕ-ਡਾਊਨ’ (ਜ਼ਮੀਨ ’ਤੇ ਸੁੱਟ ਕੇ ਅੰਕ ਬਣਾਉਣਾ) ਕਰ ਕੇ ਮਹਿਲਾਵਾਂ ਦੇ 53 ਕਿ. ਗ੍ਰਾ. ਭਾਰ ਵਰਗ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਭਾਰਤ ਦੀ ਤਮਗੇ ਦੀ ਉਮੀਦ ਬਰਕਰਾਰ ਰੱਖੀ ਪਰ ਰਾਧਿਕਾ (68 ਕਿ. ਗ੍ਰਾ.) ਤੇ ਜਯੋਤੀ ਬੇਰੀਵਾਲ (72 ਕਿ. ਗ੍ਰਾ.) ਬਾਹਰ ਹੋ ਗਈਆਂ।
ਆਪਣੇ ਦੂਜੇ ਵਿਸ਼ਵ ਚੈਂਪੀਅਨਸ਼ਿਪ ਤਮਗੇ ਦੀ ਭਾਲ ਵਿਚ ਰੁੱਝੀ ਨੌਜਵਾਨ ਪੰਘਾਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਾਨ ਜਿੱਤ ਦੇ ਨਾਲ ਕੀਤੀ ਜਦੋਂ ਉਸ ਨੇ ਸਪੇਨ ਦੀ ਕਾਰਲ ਜੈਮ ਸੋਨੇਰ ਨੂੰ ਸਿਰਫ 23 ਸੈਕੰਡ ਵਿਚ ਨਾਕਆਊਟ ਕਰ ਦਿੱਤਾ ਪਰ ਝਾਂਗ ਦੇ ਰੂਪ ਵਿਚ ਉਸ ਨੂੰ ਇਕ ਸਖਤ ਵਿਰੋਧਣ ਮਿਲੀ, ਜਿਸ ਨੂੰ ਉਸ ਨੇ 9-8 ਨਾਲ ਹਰਾ ਦਿੱਤਾ।