ਰਾਸ਼ਟਰਮੰਡਲ ਖੇਡਾਂ ''ਚ ਐਂਟੀ ਡ੍ਰੋਨ ਗੰਨ ਤੇ ਜੈੱਟ ਨਾਲ ਹੋਵੇਗੀ ਸੁਰੱਖਿਆ

04/04/2018 9:27:57 AM

ਗੋਲਡ ਕੋਸਟ (ਬਿਊਰੋ)— ਲੜਾਕੂ ਜਹਾਜ਼ ਤੇ ਡ੍ਰੋਨ ਨੂੰ ਮਾਰ ਸੁੱਟਣ ਵਾਲੀ ਗੰਨ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਦੁਨੀਆ ਭਰ ਤੋਂ ਪਹੁੰਚਣ ਵਾਲੇ ਹਜ਼ਾਰਾਂ ਐਥਲੀਟਾਂ ਤੇ ਲੱਖਾਂ ਦਰਸ਼ਕਾਂ ਦੀ ਸੁਰੱਖਿਆ ਤੈਅ ਕਰੇਗੀ।
ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 15 ਅਪ੍ਰੈਲ ਤਕ ਚੱਲਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਸੁਰੱਖਿਆ ਵੀ ਇਕ ਵੱਡਾ ਮੁੱਦਾ ਹੈ ਤੇ ਆਯੋਜਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਖੇਡਾਂ 'ਚ ਕਿਸੇ ਤਰ੍ਹਾਂ ਦੇ ਅੱਤਵਾਦੀ ਹਮਲੇ ਦੀ ਕੋਈ ਖੁਫੀਆ ਜਾਣਕਾਰੀ ਨਹੀਂ ਹੈ। ਇਸ ਦੇ ਬਾਵਜੂਦ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਥੇ 6 ਲੱਖ ਤੋਂ ਵੱਧ ਦਰਸ਼ਕਾਂ ਦੇ ਆਉਣ ਦੀ ਸੰਭਾਵਨਾ ਹੈ।
ਰਾਸ਼ਟਰਮੰਡਲ ਖੇਡ ਆਯੋਜਕਾਂ ਨੇ ਮੰਗਲਵਾਰ ਕਿਹਾ, ''ਅਸੀਂ ਖੇਡਾਂ ਦੀ ਸੁਰੱਖਿਆ ਵਿਵਸਥਾ ਲਈ 3500 ਵਾਧੂ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਹੈ ਤੇ 2000 ਤੋਂ ਵੱਧ ਸੈਨਿਕਾਂ ਨੂੰ ਵੀ ਤਾਇਨਾਤ ਕੀਤਾ ਹੈ, ਜਿਹੜੇ ਕਵੀਂਸਲੈਂਡ ਰਾਜ ਵਿਚ ਸਭ ਤੋਂ ਵੱਡਾ ਸੁਰੱਖਿਆ ਆਪ੍ਰੇਸ਼ਨ ਹੈ। ਇਸ ਤੋਂ ਇਲਾਵਾ ਨਿੱਜੀ ਸੁਰੱਖਿਆ ਕੰਪਨੀਆਂ ਨੂੰ ਵੀ ਗੋਲਡ ਕੋਸਟ ਵਿਚ ਖੇਡਾਂ ਦੇ ਵੱਖ-ਵੱਖ ਸਥਾਨਾਂ ਦੇ ਨਾਲ-ਨਾਲ ਮੇਜ਼ਬਾਨ ਸ਼ਹਿਰਾਂ ਬ੍ਰਿਸਬੇਨ, ਕੇਅਰਨਸ ਤੇ ਟਾਊਸਂਵਿਲੇ 'ਚ ਪੈਟਰੋਲਿੰਗ ਕਰਨ ਲਈ ਵਾਧੂ ਸਟਾਫ ਨਿਯੁਕਤ ਕਰਨ ਦਾ ਠੇਕਾ ਦਿੱਤਾ ਗਿਆ ਹੈ।


Related News