T20 WC 2021 ਲਈ ਪਾਕਿਸਤਾਨੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

Monday, Sep 06, 2021 - 01:56 PM (IST)

ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਟੀਮ ਦੇ ਚੋਣਕਰਤਾਵਾਂ ਨੇ ਸੋਮਵਾਰ ਨੂੰ ਆਗਾਮੀ ਟੀ20 ਵਰਲਡ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ 24 ਅਕਤੂਬਰ ਨੂੰ ਭਾਰਤ ਖ਼ਿਲਾਫ਼ ਟੀ20 ਵਰਲਡ ਕੱਪ ਦੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਇਹ ਵੀ ਪੜ੍ਹੋ : ਮੁੱਖ ਕੋਚ ਰਵੀ ਸ਼ਾਸਤਰੀ ਕੋਵਿਡ-19 ਪਾਜ਼ੇਟਿਵ, ਹੋਰ ਸਹਾਇਕ ਸਟਾਫ਼ ਮੈਂਬਰਾਂ ਨਾਲ ਇਕਾਂਤਵਾਸ 'ਤੇ ਗਏ

ਜ਼ਿਕਰਯੋਗ ਹੈ ਕਿ ਟੀ-20 ਵਰਲਡ ਕੱਪ ਲਈ ਜਿਨ੍ਹਾਂ 15 ਖਿਡਾਰੀਆਂ ਦੀ ਚੋਣ ਹੋਈ ਹੈ, ਉਸ 'ਚ ਪੰਜ ਬੱਲੇਬਾਜ਼, ਦੋ ਵਿਕਟਕੀਪਰ ਬੱਲੇਬਾਜ਼, ਚਾਰ ਆਲਰਾਊਂਡਰ ਤੇ ਚਾਰ ਤੇਜ਼ ਗੇਂਦਬਾਜ਼ ਹਨ। ਫਖਰ ਜ਼ਮਾਨ, ਉਸਮਾਨ ਕਾਦਿਰ ਤੇ ਸ਼ਾਹਨਵਾਜ਼ ਦਹਾਨੀ ਦੇ ਨਾਂ ਰਿਜ਼ਰਵ ਖਿਡਾਰੀ ਦੇ ਤੌਰ 'ਤੇ ਸ਼ਾਮਲ ਹਨ। ਪ੍ਰਮੁੱਖ ਚੋਣਕਰਤਾ ਮੁਹੰਮਦ ਵਸੀਮ ਨੇ ਕਿਹਾ ਕਿ ਟੀ20 ਕ੍ਰਿਕਟ ਦੇ ਮੌਜੂਦਾ ਦੌਰ ਨੂੰ ਦੇਖਦੇ ਹੋਏ ਅਸੀਂ ਹਰ ਵਿਭਾਗ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਈ. ਸੀ. ਸੀ. ਟੀ20 ਵਰਲਡ ਕੱਪ 'ਚ ਉਮੀਦ ਹੈ ਕਿ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ : ਰੋਹਿਤ ਤੇ ਪੁਜਾਰਾ ਸੱਟ ਕਾਰਨ ਫੀਲਡਿੰਗ ਦੇ ਲਈ ਮੈਦਾਨ 'ਤੇ ਨਹੀਂ ਉਤਰੇ

ਟੀ-20 ਵਰਲਡ ਕੱਪ ਲਈ ਪਾਕਿਸਤਾਨੀ ਟੀਮ ਇਸ ਤਰ੍ਹਾਂ ਹੈ-
ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖ਼ਾਨ (ਉਪ-ਕਪਤਾਨ), ਆਸਿਫ਼ ਅਲੀ, ਆਜ਼ਮ ਖ਼ਾਨ (ਵਿਕਟਕੀਪਰ), ਹੈਰਿਸ ਰਾਊਫ਼, ਹਸਨ ਅਲੀ, ਇਮਾਦ ਵਸੀਮ, ਖੁਸ਼ਦਿਲ ਸ਼ਾਹ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ (ਵਿਕਟਕਪੀਰ), ਮੁਹੰਮਦ ਵਸੀਮ ਜੂਨੀਅਰ, ਸ਼ਾਹੀਨ ਸ਼ਾਹ ਅਫ਼ਰੀਦੀ, ਸ਼ੋਏਬ ਮਕਸੂਦ।

ਰਿਜ਼ਰਵ ਖਿਡਾਰੀ - ਫ਼ਖ਼ਰ ਜ਼ਮਾਨ, ਸ਼ਾਹਨਵਾਜ਼ ਦਹਾਨੀ ਤੇ ਉਸਮਾਨ ਕਾਦਿਰ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News