ਫ਼੍ਰੈਂਚ ਓਪਨ ਕੁਆਲੀਫ਼ਾਇਰ ’ਚ ਜਿੱਤੀ ਅੰਕਿਤਾ ਰੈਨਾ, ਆਸਟਰੇਲੀਆ ਦੀ ਐਰਿਨਾ ਨੂੰ ਹਰਾਇਆ

Tuesday, May 25, 2021 - 06:44 PM (IST)

ਫ਼੍ਰੈਂਚ ਓਪਨ ਕੁਆਲੀਫ਼ਾਇਰ ’ਚ ਜਿੱਤੀ ਅੰਕਿਤਾ ਰੈਨਾ, ਆਸਟਰੇਲੀਆ ਦੀ ਐਰਿਨਾ ਨੂੰ ਹਰਾਇਆ

ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਅੰਕਿਤਾ ਰੈਨਾ ਨੇ ਸੋਮਵਾਰ ਨੂੰ ਫ਼੍ਰੈਂਚ ਓਪਨ ਦੇ ਮਹਿਲਾ ਸਿੰਗਲ ਕੁਆਲੀਫ਼ਾਇਰ ਦੇ ਪਹਿਲੇ ਦੌਰ ਦੇ ਸਖ਼ਤ ਮੁਕਾਬਲੇ ’ਚ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਐਰਿਨਾ ਰੇਡੀਓਨੋਵਾ ਨੂੰ ਹਰਾਇਆ। 

ਦੁਨੀਆ ਦੀ 182ਵੇਂ ਨੰਬਰ ਦੀ ਭਾਰਤੀ ਖਿਡਾਰੀ ਨੇ ਇਕ ਸੈੱਟ ਤੋਂ ਪੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਰੂਸ ’ਚ ਜਨਮੀ ਆਸਟਰੇਲੀਆ ਦੀ ਖਿਡਾਰੀ ਐਰਿਨਾ ਨੂੰ ਮੀਂਹ ਨਾਲ ਪ੍ਰਭਾਵਿਤ ਤਿੰਨ ਸੈੱਟ ਤਕ ਚਲੇ ਮੁਕਾਬਲੇ ’ਚ 3-6, 6-1, 6-4 ਨਾਲ ਹਰਾਇਆ। ਅੰਕਿਤਾ ਨੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟਰੇਲੀਆ ਓਪਨ ਦੇ ਕੁਆਲੀਫ਼ਾਇਰ ਦੇ ਤੀਜੇ ਦੌਰ ’ਚ ਜਗ੍ਹਾ ਬਣਾਈ ਸੀ।


author

Tarsem Singh

Content Editor

Related News