ਅੰਕਿਤਾ ਤੇ ਸ਼ਰਣ ਹੋਣਗੇ ਅਰਜੁਨ ਐਵਾਰਡ ਲਈ ਨਾਮਜ਼ਦ

Monday, May 18, 2020 - 11:24 AM (IST)

ਅੰਕਿਤਾ ਤੇ ਸ਼ਰਣ ਹੋਣਗੇ ਅਰਜੁਨ ਐਵਾਰਡ ਲਈ ਨਾਮਜ਼ਦ

ਨਵੀਂ ਦਿੱਲੀ : ਅਖਿਲ ਭਾਰਤੀ ਟੈਨਿਸ ਮਹਾਸੰਘ (ਏ. ਆਈ. ਟੀ. ਏ.) ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਅੰਕਿਤਾ ਰੈਨਾ ਤੇ ਦਿਵਿਜ ਸ਼ਰਣ ਨੂੰ ਅਰਜੁਨ ਐਵਾਨਰਡ ਲਈ ਨਾਮਜ਼ਦ ਕਰੇਗਾ ਜਦਕਿ ਸਾਬਕਾ ਡੇਵਿਸ ਕੱਪ ਕੋਚ ਨੰਦਨ ਬਾਲ ਦੇ ਨਾਂ ਦੀ ਸਿਫਾਰਿਸ਼ ਧਿਆਨਚੰਦ ਐਵਾਰਡ ਲਈ ਕਰੇਗਾ। 

ਅੰਕਿਤਾ ਨੇ 2018 ਏਸ਼ੀਆਈ ਖੇਡਾਂ ਵਿਚ ਮਹਿਲਾ ਵਰਗ ਦੀ ਕਾਂਸੀ ਤਮਗਾ ਜਿੱਤਿਆ ਸੀ। ਉਸ ਨੇ ਫੈੱਡ ਕੱਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਭਾਰਤ ਦੇ ਲਈ ਵਾਰ ਵਿਸ਼ਵ ਗਰੁੱਪ ਆਫ ਲਈ ਕੁਆਲੀਫਾਈ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਦਿੱਲੀ ਦੇ ਖਿਡਾਰੀ ਸ਼ਰਣ ਦੇ ਜਕਾਰਤਾ ਵਿਚ ਹਮਵਤਨ ਜੋੜੀਦਾਰ ਰੋਹਨ ਬੋਪੰਨਾ ਨਾਲ ਪੁਰਸ਼ ਪ੍ਰਤੀਯੋਗਿਤਾ ਦਾ ਸੋਨ ਤਮਗਾ ਹਾਸਲ ਕੀਤਾ ਸੀ। ਉਹ ਅਕਤੂਬਰ 2019 ਵਿਚ ਭਾਰਤ ਦੀ ਚੋਟੀ ਦਾ ਡਬਲਜ਼ ਖਿਡਾਰੀ ਬਣਿਆ ਸੀ। 34 ਸਾਲਾ ਇਸ ਖਿਡਾਰੀ ਨੇ 2019 ਸੈਸ਼ਨ ਵਿਚ ਦੋ ਏ. ਟੀ. ਪੀ. ਖਿਤਾਬ ਜਿੱਤੇ ਸੀ।


author

Ranjit

Content Editor

Related News