ਅੰਕਿਤ ਕਲਸੀ ਦਾ ਦੋਹਰਾ ਸੈਂਕੜਾ, ਹਿਮਾਚਲ ਨੇ ਉੱਤਰਾਖੰਡ ’ਤੇ ਸ਼ਿਕੰਜਾ ਕੱਸਿਆ

Sunday, Oct 13, 2024 - 11:49 AM (IST)

ਧਰਮਸ਼ਾਲਾ, (ਭਾਸ਼ਾ)– ਪ੍ਰਸ਼ਾਂਤ ਚੋਪੜਾ (171) ਦੇ ਖੁੰਝਣ ਤੋਂ ਬਾਅਦ ਅੰਕਿਤ ਕਲਸੀ (ਅਜੇਤੂ 205) ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਆਪਣਾ ਪਹਿਲਾ ਦੋਹਰਾ ਸੈਂਕੜਾ ਲਾਇਆ, ਜਿਸ ਨਾਲ ਹਿਮਾਚਲ ਪ੍ਰਦੇਸ਼ ਨੇ ਰਣਜੀ ਟਰਾਫੀ ਦੇ ਗਰੁੱਪ-ਬੀ ਦੇ ਮੈਚ ਵਿਚ ਸ਼ਨੀਵਾਰ ਨੂੰ ਇੱਥੇ ਉੱਤਰਾਖੰਡ ਵਿਰੁੱਧ ਆਪਣੀ ਪਹਿਲੀ ਪਾਰੀ 3 ਵਿਕਟਾਂ ’ਤੇ 663 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ। ਹਿਮਾਚਲ ਨੇ ਦੂਜੇ ਦਿਨ ਦੀ ਸ਼ੁਰੂਆਤ 1 ਵਿਕਟ ’ਤੇ 300 ਦੌੜਾਂ ਤੋਂ ਕਰਦੇ ਹੋਏ ਤੇਜ਼ ਗਤੀ ਨਾਲ ਦੌੜਾਂ ਬਣਾਈਆਂ। ਚੋਪੜਾ ਤੇ ਖੱਬੇ ਹੱਥ ਦੇ ਬੱਲੇਬਾਜ਼ ਕਲਸੀ ਨੇ ਲੱਗਭਗ ਪੂਰੇ ਪਹਿਲੇ ਸੈਸ਼ਨ ਵਿਚ ਇਕੱਠੇ ਬੱਲੇਬਾਜ਼ੀ ਕੀਤੀ।
 


Tarsem Singh

Content Editor

Related News