ਅੰਜਲੀ ਦੀ ਸ਼ਾਨਦਾਰ ਵਾਪਸੀ, 400 ਮੀਟਰ ’ਚ ਜਿੱਤਿਆ ਸੋਨ ਤਮਗਾ
Friday, Aug 30, 2019 - 11:36 AM (IST)

ਸਪੋਰਸਟ ਡੈਸਕ— ਹਰਿਆਣਾ ਦੀ ਅੰਜਲੀ ਦੇਵੀ ਨੇ ਸੱਟ ਤੋਂ ਬਾਅਦ ਮੁਕਾਬਲੇ ਦੀ ਦੌੜ ’ਚ ਸ਼ਾਨਦਾਰ ਵਾਪਸੀ ਕਰਦੇ ਹੋਏ ਵੀਰਵਾਰ ਨੂੰ ਇੱਥੇ 59ਵੀਂ ਰਾਸ਼ਟਰੀ ਇੰਟਰਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਦੀ ਮਹਿਲਾ 400 ਮੀਟਰ ਦੌੜ ’ਚ ਸੋਨ ਤਮਗਾ ਜਿੱਤਿਆ। ਅੰਜਲੀ ਨੇ 51.53 ਸੈਕਿੰਡ ਦੇ ਨਿੱਜੀ ਸਭ ਤੋਂ ਉਬਿਹਤਰੀਨ ਪ੍ਰਦਰਸ਼ਨ ਨਾਲ ਗੁਜਰਾਤ ਦੀ ਸਰਿਤਾਬੇਨ ਗਾਇਕਵਾੜ (52.96 ਸੈਕਿੰਡ) ਅਤੇ ਕੇਰਲ ਦੀ ਜਿਸਨਾ ਮੈਥਿਊ (53.08 ਸੈਕਿੰਡ) ਨੂੰ ਪਛਾੜਿਆ। ਵੀਹ੍ਹ ਸਾਲ ਦੀ ਅੰਜਲੀ ਪਿਛਲੇ ਸਾਲ ਸਤੰਬਰ ’ਚ ਭੁਵਨੇਸ਼ਵਰ ’ਚ ਰਾਸ਼ਟਰੀ ਓਪਨ ਅਥਲੈਟਿਕਸ ’ਚ 51.79 ਸੈਕਿੰਡ ਦੀ ਕੋਸ਼ਿਸ਼ ਨਾਲ ਪਹਿਲਾਂ ਹੀ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈਰ ਕਰ ਚੁੱਕੀ ਹੈ।ਮਹਿਲਾ 400 ਮੀਟਰ ਲਈ ਵਰਲਡ ਚੈਂਪੀਅਨਸ਼ਿਪ ਦਾ ਕੁਆਲੀਫਾਇੰਗ ਪੱਧਰ 51.80 ਸੈਕਿੰਡ ਹੈ। ਅੰਜਲੀ ਇਸ ਮੁਕਾਬਲੇ ’ਚ ਹੁਣ ਤੱਕ ਕੁਆਲੀਫਾਇੰਗ ਪੱਧਰ ਹਾਸਲ ਕਰਨ ਵਾਲੀ ਇਕਮਾਤਰ ਭਾਰਤੀ ਮਹਿਲਾ ਹਨ। ਗਿੱਟੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਅੰਜਲੀ ਨੇ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ, ‘‘ਫੈਡਰੇਸ਼ਨ ਕੱਪ (ਮਾਰਚ ’ਚ) ਤੋਂ ਬਾਅਦ ਮੁਕਾਬਲੇ ਦੀ ਦੌੜ ’ਚ ਹਿੱਸਾ ਨਾ ਲੈਣ ਦੇ ਕਾਰਨ ਮੈਨੂੰ ਪਤਾ ਸੀ ਕਿ ਫਾਈਨਲ ’ਚ ਮੈਨੂੰ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ।