ਨੀਦਰਲੈਂਡ ਦੇ ਅਨੀਸ਼ ਗਿਰੀ ਬਣੇ ਟਾਟਾ ਸਟੀਲ ਮਾਸਟਰਸ ਸ਼ਤਰੰਜ 2023 ਦੇ ਚੈਂਪੀਅਨ
Tuesday, Jan 31, 2023 - 12:54 PM (IST)

ਵਾਈ ਕਾਨ ਜੀ, (ਨੀਦਰਲੈਂਡ), (ਨਿਕਲੇਸ਼ ਜੈਨ)– ਸ਼ਤਰੰਜ ਦਾ ਵਿੰਬਲਡਨ ਕਹੇ ਜਾਣ ਵਾਲੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਦੇ 85ਵੇਂ ਸੈਸ਼ਨ ਦਾ ਖਿਤਾਬ ਮੇਜ਼ਬਾਨ ਦੇਸ਼ ਨੀਦਰਲੈਂਡ ਦੇ ਗ੍ਰੈਂਡ ਮਾਸਟਰ ਅਨੀਸ਼ ਗਿਰੀ ਨੇ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਅਨੀਸ਼ 2020 ਵਿਚ ਇਹ ਖਿਤਾਬ ਜਿੱਤਣ ਦੇ ਬੇਹੱਦ ਨੇੜੇ ਪਹੁੰਚਿਆ ਸੀ ਪਰ ਦੂਜੇ ਸਥਾਨ ’ਤੇ ਰਿਹਾ ਸੀ।
ਇਹ ਵੀ ਪੜ੍ਹੋ : INDW vs WIW : ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ
ਹਾਲਾਂਕਿ ਆਖਰੀ ਰਾਊਂਡ ਦੇ ਪਹਿਲੇ 8 ਅੰਕ ਬਣਾ ਕੇ ਉਜਬੇਕਿਸਤਾਨ ਦੇ ਨੌਜਵਾਨ ਖਿਡਾਰੀ ਅਬਦੁਸੱਤਾਰੋਵ ਨੋਦਿਰਬੇਕ ਇਸ ਨੂੰ ਜਿੱਤਣ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਿਹਾ ਸੀ ਪਰ ਆਖਰੀ ਰਾਊਂਡ ਵਿਚ ਨੀਦਰਲੈਂਡ ਦੇ ਹੀ ਜੌਰਡਨ ਫੋਰੈਸਟ ਹੱਥੋਂ ਉਸ ਨੂੰ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅਜਿਹੇ ਵਿਚ ਅਨੀਸ਼ ਗਿਰੀ ਨੇ ਸਫੈਦ ਮੋਹਰਿਆਂ ਨਾਲ ਇਕ ਰੋਮਾਂਚਕ ਮੁਕਾਬਲੇ ਵਿਚ ਰੋਮਾਨੀਆ ਦੇ ਰਿਚਰਡ ਰਾਪਰਟੋ ਨੂੰ ਹਰਾਉਂਦੇ ਹੋਏ 8.5 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਤੇ ਅਬਦੁਸੱਤਾਰੋਵ ਦੂਜੇ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ : ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੋਲੀ ਸ਼ੈਫਾਲੀ- 'ਇਹ ਅਜੇ ਸਿਰਫ਼ ਸ਼ੁਰੂਆਤ ਹੈ'
ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਭਾਰਤ ਦੇ ਅਰਜੁਨ ਐਰਗਾਸੀ ਨੂੰ ਹਰਾਉਂਦੇ ਹੋਏ 8 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕਰ ਲਿਆ। ਆਖਰੀ ਰਾਊਂਡ ਵਿਚ ਭਾਰਤ ਦੇ ਡੀ. ਗੁਕੇਸ਼ ਨੇ ਜਰਮਨੀ ਦੇ ਵਿਨਸੇਂਟ ਕੇਮਰ ਨਾਲ ਤੇ ਪ੍ਰਗਿਆਨੰਦਾ ਨੇ ਯੂ. ਐੱਸ. ਏ. ਦੇ ਵੇਸਲੀ ਸੋ ਨਾਲ ਬਾਜ਼ੀ ਡਰਾਅ ਖੇਡੀ। 13 ਰਾਊਂਡਾਂ ਤੋਂ ਬਾਅਦ ਫਾਈਨਲ ਰੈਂਕਿੰਗ ਵਿਚ ਅਨੀਸ਼, ਅਬਦੁਸੱਤੋਰਾਵ ਤੇ ਕਾਰਲਸਨ ਤੋਂ ਬਾਅਦ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਤੇ ਰੋਮਾਨੀਆ ਦੇ ਰਿਚਰਡ ਰਾਪਰਟੋ (6.5), ਭਾਰਤ ਦੇ ਪ੍ਰਗਿਆਨੰਦਾ ਤੇ ਨੀਦਰਲੈਂਡ ਦੇ ਜੌਰਡਨ ਫੋਰੈਸਟ (6), ਚੀਨ ਦੇ ਡਿੰਗ ਲੀਰੇਨ ਤੇ ਭਾਰਤ ਦੇ ਡੀ. ਗੁਕੇਸ਼ (5.5), ਜਰਮਨੀ ਦੇ ਵਿਨਸੇਂਟ ਕੇਮਰ (5) ਤੇ ਭਾਰਤ ਦੇ ਅਰਜੁਨ ਐਰਗਾਸੀ (4) ਕ੍ਰਮਵਾਰ ਚੌਥੇ ਤੋਂ 14ਵੇਂ ਸਥਾਨ ’ਤੇ ਰਹੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।