ਲਾਹਿੜੀ ਸਾਂਝੇ ਛੇਵੇਂ ਸਥਾਨ ''ਤੇ
Sunday, Aug 18, 2019 - 05:21 PM (IST)

ਸਪੋਰਟਸ ਡੈਸਕ— ਅਨਿਰਬਨ ਲਾਹਿੜੀ ਨੇਸ਼ਨਵਾਈਡ ਚਿਲਡਰਨ ਹਾਸਪਿਟਲ ਗੋਲਫ ਚੈਂਪੀਅਨਸ਼ਿਪ ਦੇ ਤੀਜੇ ਦੌਰ ਦੇ ਬਾਅਦ ਸਾਂਝੇ ਛੇਵੇਂ ਸਥਾਨ 'ਤੇ ਚਲ ਰਹੇ ਹਨ। ਅਮਰੀਕਾ ਦੀ ਸਰਜ਼ਮੀਂ 'ਤੇ ਪਹਿਲੀ ਜਿੱਤ ਦੀ ਭਾਲ 'ਚ ਲੱਗੇ ਲਾਹਿੜੀ ਨੇ ਤੀਜੇ ਦੌਰ 'ਚ ਤਿੰਨ ਅੰਡਰ 68 ਦਾ ਸਕੋਰ ਬਣਾਇਆ। ਉਨ੍ਹਾਂ ਦਾ ਕੁਲ ਸਕੋਰ 7 ਅੰਡਰ 209 ਹੈ। ਜੋਸ ਡਿ ਜੀਜਸ ਰੋਡ੍ਰੀਗੇਜ਼ ਅਤੇ ਬ੍ਰੇਨਡਨ ਹੇਗੀ 54 ਹੋਲ ਦੇ ਬਾਅਦ 9 ਅੰਡਰ 204 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਹਨ। ਬੇਨ ਮਾਰਿਟਨ, ਸਕਾਟੀ ਸੇਫਲਰ ਅਤੇ ਸਕਾਟ ਹੈਰਿੰਗਟਨ ਅੱਠ ਅੰਡਰ 205 ਦੇ ਕੁਲ ਸਕੋਰ ਦੇ ਨਾਲ ਸਾਂਝੇ ਤੀਜੇ ਸਥਾਨ 'ਤੇ ਹਨ।