ਲਾਹਿੜੀ ਸੰਯੁਕਤ 11ਵੇਂ ਸਥਾਨ ''ਤੇ ਪਹੁੰਚੇ

06/24/2018 9:31:58 AM

ਕ੍ਰੋਮਵੇਲ— ਭਾਰਤ ਦੇ ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਤਿੰਨ ਅੰਡਰ 67 ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੱਥੇ ਟ੍ਰੈਵਲਰਸ ਗੋਲਫ ਚੈਂਪੀਅਨਸ਼ਿਪ 'ਚ ਸੰਯੁਕਤ 11ਵੇਂ ਸਥਾਨ 'ਤੇ ਚਲ ਰਹੇ ਹਨ। ਭਾਰਤ ਦੇ 30 ਸਾਲਾਂ ਦੇ ਲਾਹਿੜੀ ਦਾ 36 ਹੋਲ ਦੇ ਬਾਅਦ ਕੁੱਲ ਸਕੋਰ 6 ਅੰਡਰ 134 ਹੈ। 

ਲਾਹਿੜੀ ਨੇ ਦੂਜੇ ਦੌਰ 'ਚ ਚਾਰ ਬਰਡੀ ਕੀਤੀ ਪਰ ਉਹ ਇਕ ਬੋਗੀ ਵੀ ਕਰ ਗਏ। ਲਾਹਿੜੀ ਸੰਯੁਕਤ ਤੌਰ 'ਤੇ ਚੋਟੀ 'ਤੇ ਚਲ ਰਹੇ ਬ੍ਰਾਇਨ ਹਰਮਨ (ਚਾਰ ਅੰਡਰ 66), ਰਸੇਲ ਹੇਨਲੀ (ਚਾਰ ਅੰਡਰ 66) ਅਤੇ ਜੈਕ ਜਾਨਸਨ (ਦੋ ਅੰਡਰ 68) ਤੋਂ ਤਿੰਨ ਸ਼ਾਟ ਪਿੱਛੇ ਹੈ। ਇਨ੍ਹਾਂ ਤਿੰਨਾਂ ਦਾ ਕੁੱਲ ਸਕੋਰ 9 ਅੰਡਰ 131 ਹੈ।


Related News