ਅਨਿਲ ਮਾਨ ਟਾਪ ਕੋਚ ਐਲਾਨ

10/16/2017 4:26:26 AM

ਨਵੀਂ ਦਿੱਲੀ— ਵਿਸ਼ਵ ਕੁਸ਼ਤੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਵਲੋਂ ਭਾਰਤੀ ਕੁਸ਼ਤੀ ਸੰਘ ਦੀ ਅਗਵਾਈ 'ਚ ਆਯੋਜਿਤ ਲੈਵਲ-1 ਕੋਚਿੰਗ ਕੋਰਸ ਵਿਚ ਅਨਿਲ ਮਾਨ ਨੂੰ ਚੋਟੀ ਦਾ ਕੋਚ ਐਲਾਨ ਕੀਤਾ ਗਿਆ ਹੈ। 
ਇਸ ਕੋਰਸ ਦਾ ਆਯੋਜਨ ਸਾਈ ਸੈਂਟਰ ਸੋਨੀਪਤ ਵਿਚ ਕਰਾਇਆ ਗਿਆ ਸੀ, ਜਿਸ ਵਿਚ 90 ਐੱਨ. ਆਈ. ਐੱਸ. ਡਿਪਲੋਪਾ ਰੈਸਲਿੰਗ ਕੋਚਾਂ ਨੇ ਹਿੱਸਾ ਲਿਆ ਸੀ। ਇਸ ਵਿਚ ਰੈਸਲਿੰਗ ਕੋਚਿੰਗ ਕੋਰਸ ਦਾ ਟੈਸਟ ਕਰਾਇਆ ਗਿਆ ਸੀ, ਜਿਸ ਦੇ ਨਤੀਜੇ ਵਿਚ ਧਿਆਨ ਚੰਦ ਐਵਾਰਡ ਤੇ ਰਾਸ਼ਟਰਮੰਡਲ ਚੈਂਪੀਅਨ ਪਹਿਲਵਾਨ ਅਨਿਲ ਮਾਨ ਨੇ 96 ਫੀਸਦੀ ਅੰਕ ਲੈ ਕੇ ਪਹਿਲੀ ਸ਼੍ਰੇਣੀ ਨਾਲ ਟਾਪ ਕੀਤਾ। ਉਹ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਕੁਸ਼ਤੀ ਕੋਚ ਬਣ ਗਿਆ ਹੈ। 


Related News