AITA ਤੋਂ ਨਾਰਾਜ਼ ਟੈਨਿਸ ਖਿਡਾਰੀਆਂ ਨੇ ਬਦਲਵੇਂ ਸਥਾਨ ਦੀ ਕੀਤੀ ਮੰਗ

Wednesday, Aug 14, 2019 - 01:41 AM (IST)

AITA ਤੋਂ ਨਾਰਾਜ਼ ਟੈਨਿਸ ਖਿਡਾਰੀਆਂ ਨੇ ਬਦਲਵੇਂ ਸਥਾਨ ਦੀ ਕੀਤੀ ਮੰਗ

ਨਵੀਂ ਦਿੱਲੀ- ਅਖਿਲ ਭਾਰਤੀ ਟੈਨਿਸ ਸੰਘ ਨੇ ਕੌਮਾਂਤਰੀ ਟੈਨਿਸ ਮਹਾਸੰਘ ਨੂੰ ਪਾਕਿਸਤਾਨ 'ਚ ਸੁਰੱਖਿਆ ਸਥਿਤੀ ਦਾ ਦੁਬਾਰਾ ਜਾਇਜ਼ਾ ਲੈਣ ਦੀ ਮੰਗ ਕੀਤੀ ਹੈ ਪਰ ਗੈਰ ਖਿਡਾਰੀ ਕਪਤਾਨ ਮਹੇਸ਼ ਭੂਪਤੀ ਦੀ ਅਗਵਾਈ ਵਾਲੀ ਭਾਰਤੀ ਡੇਵਿਸ ਕੱਪ ਟੀਮ ਨੇ ਇਸ ਮੁਕਾਬਲੇ ਲਈ ਬਦਲਵੇਂ ਸਥਾਨ ਦੀ ਮੰਗ ਕੀਤੀ ਹੈ।
ਭਾਰਤ ਨੂੰ 14 ਤੇ 15 ਸਤੰਬਰ ਨੂੰ ਇਸਲਾਮਾਬਾਦ ਵਿਚ ਪਾਕਿਸਤਾਨ ਵਿਰੁੱਧ ਏਸ਼ੀਆ ਓਸਨੀਆ ਜ਼ੋਨ ਗਰੁੱਪ-ਏ ਦਾ ਮੁਕਾਬਲਾ ਖੇਡਣਾ ਹੈ। ਇਸ ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ ਪਰ ਕਸ਼ਮੀਰ ਤੋਂ ਸੰਵਿਧਾਨ ਦੇ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਬੰਧਾਂ ਵਿਚ ਫਿਰ ਤੋਂ ਕੁੜੱਤਣ ਆ ਗਈ ਹੈ, ਜਿਸ ਤੋਂ ਬਾਅਦ ਭਾਰਤ ਦਾ 55 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਅਧਵਾਟੇ ਲਟਕ ਗਿਆ ਹੈ।


author

Gurdeep Singh

Content Editor

Related News