ਯੂ. ਐੱਸ. ਓਪਨ ''ਚ ਨਹੀਂ ਖੇਡਣਗੇ ਟੈਨਿਸ ਖਿਡਾਰੀ ਐਂਡੀ ਮਰੇ

Friday, Aug 16, 2019 - 06:15 PM (IST)

ਯੂ. ਐੱਸ. ਓਪਨ ''ਚ ਨਹੀਂ ਖੇਡਣਗੇ ਟੈਨਿਸ ਖਿਡਾਰੀ ਐਂਡੀ ਮਰੇ

ਸਪੋਰਟਸ ਡੈਸਕ— ਸਾਬਕਾ ਵਰਲਡ ਨੰਬਰ-1 ਪੁਰਸ਼ ਟੈਨਿਸ ਖਿਡਾਰੀ ਐਂਡੀ ਮਰੇ ਨੇ ਕਿਹਾ ਹੈ ਕਿ ਉਹ ਸਾਲ ਦੇ ਚੌਥੇ ਗਰੈਂਡ ਸਲੈਮ ਯੂ. ਐੱਸ ਓਪਨ 'ਚ ਕਿਸੇ ਵੀ ਵਰਗ 'ਚ ਹਿੱਸਾ ਨਹੀਂ ਲੈਣਗੇ। ਮਰੇ ਨੇ ਹਾਲਾਂਕਿ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਅਮਰੀਕੀ ਓਪਨ ਦੇ ਸਿੰਗਲ ਵਰਗ 'ਚ ਨਹੀਂ ਖੇਡਣਗੇ, ਪਰ ਹੁਣ ਇਹ ਵੀ ਸਾਫ਼ ਹੋ ਗਿਆ ਕਿ ਉਹ ਡਬਲ ਵਰਗ 'ਚ ਵੀ ਹਿੱਸਾ ਨਹੀਂ ਲੈਣਗੇ। ਬੀ. ਬੀ. ਸੀ ਨੇ ਮਰੇ ਦੇ ਹਵਾਲੇ ਤੋਂ ਦੱਸਿਆ, 'ਮੇਰੇ ਲਈ ਡਬਲ 'ਚ ਹਿੱਸਾ ਲੈਣਾ ਕੁੱਝ ਸਮੇਂ ਲਈ ਖਤਮ ਹੋ ਗਿਆ ਹੈ। ਮੈਂ ਯੂ. ਐੱਸ. ਓਪਨ 'ਚ ਡਬਲ ਮੁਕਾਬਲੇ ਨਹੀਂ ਖੇਡਾਂਗਾ।'PunjabKesari
ਮਰੇ ਅਗਲੇ ਹਫ਼ਤੇ ਏ. ਟੀ. ਪੀ. ਟੂਰਨਮੈਂਟ ਵਿੰਸਟਨ-ਸਾਲੇਮ 'ਚ ਸਿੰਗਲ ਵਰਗ 'ਚ ਖੇਡਣਗੇ। ਉਨ੍ਹਾਂ ਨੇ ਕਿਹਾ, 'ਮੇਰਾ ਟੀਚਾ ਸਿੰਗਲ ਵਰਗ 'ਚ ਆਪਣੀ ਖੇਡ ਦੇ ਉਸ ਪੱਧਰ ਨੂੰ ਹਾਸਲ ਕਰਨਾ ਹੈ ਜਿਸ 'ਤੇ ਮੈਂ ਪਹਿਲਾਂ ਸੀ। ਮੈਂ ਫੈਸਲਾ ਕੀਤਾ ਹੈ ਕਿ ਇਸ ਸਮੇਂ ਮੈਂ ਆਪਣੀ ਸਾਰੀ ਤਾਕਤ ਇਸ 'ਤੇ ਲਾਵਾਂਗਾ।'

ਜਨਵਰੀ 'ਚ ਆਸਟਰੇਲੀਅਨ ਓਪਨ ਦੇ ਪਹਿਲੇ ਰਾਊਂਡ 'ਚ ਬਾਹਰ ਹੋਣ ਤੋਂ ਬਾਅਦ ਮਰੇ ਨੇ ਸੱਤ ਮਹੀਨਿਆਂ ਬਾਅਦ ਸਿਨਸਿਨਾਟੀ ਓਪਨ 'ਚ ਸਿੰਗਲ ਮੁਕਾਬਲੇ 'ਚ ਵਾਪਸੀ ਕੀਤੀ ਸੀ ਤੇ ਉਹ ਪਹਿਲੇ ਹੀ ਦੌਰ 'ਚ ਹਾਰ ਕੇ ਬਾਹਰ ਹੋ ਗਏ ਸਨ।


Related News