ਪਲੇਅ ਆਫ ਮੈਚ ''ਚ ਹਟਿਆ ਐਂਡੀ ਮਰੇ

06/28/2020 10:08:29 PM

ਲੰਡਨ– ਸਾਬਕਾ ਓਲੰਪਿਕ ਚੈਂਪੀਅਨ ਬ੍ਰਿਟੇਨ ਦਾ ਐਂਡੀ ਮਰੇ ਬ੍ਰਿਟਿਸ਼ ਪ੍ਰਦਰਸ਼ਨੀ ਟੂਰਨਾਮੈਂਟ ਵਿਚੋਂ ਤੀਜੇ ਸਥਾਨ ਦੇ ਪਲੇਅ ਆਫ ਮੈਚ ਵਿਚੋਂ ਹਟ ਗਿਆ ਹੈ। ਲਾਨ ਟੈਨਿਸ ਐਸੋਸੀਏਸ਼ਨ (ਐੱਲ. ਟੀ. ਏ.) ਨੇ ਐਤਵਾਰ  ਨੂੰ ਇਹ ਜਾਣਕਾਰੀ ਦਿੱਤੀ। ਸਾਬਕਾ ਨੰਬਰ ਇਕ ਖਿਡਾਰੀ 33 ਸਾਲਾ ਮਰੇ ਸੱਟ ਦੇ ਕਾਰਣ 7 ਮਹੀਨਿਆਂ ਤਕ ਕੋਰਟ ’ਚੋਂ ਬਾਹਰ ਰਹਿਣ ਤੋਂ ਬਾਅਦ ਇਸ ਚੈਰਿਟੀ ਟੂਰਨਾਮੈਂਟ ਨਾਲ ਵਾਪਸੀ ਕਰ ਰਿਹਾ ਸੀ, ਜਿਸ ਦਾ ਆਯੋਜਨ ਉਸਦੇ ਭਰਾ ਜੈਮੀ ਨੇ ਕੀਤਾ।
3 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਮਰੇ ਨੇ ਪਿਛਲੇ 5 ਦਿਨਾਂ ਵਿਚ ਚਾਰ ਮੈਚ ਖੇਡੇ ਤੇ ਲਿਆਮ ਬ੍ਰਾਡੀ ਤੇ ਜੇਮਸ ਵਾਡਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਪਹੁੰਚਿਆ, ਜਿੱਥੇ ਉਹ ਸ਼ਨੀਵਾਰ ਨੂੰ ਡੇਨ ਇਵਾਂਸ ਹੱਥੋਂ ਹਾਰ ਗਿਆ। ਵਾਡਰ ਹੁਣ ਤੀਜੇ ਸਥਾਨ ਦੇ ਮੈਚ ਲਈ ਮਰੇ ਦੀ ਜਗ੍ਹਾ ਲਵੇਗਾ, ਜਿੱਥੇ ਉਸਦਾ ਮੁਕਾਬਲਾ ਨੋਰੀ ਨਾਲ ਹੋਵੇਗਾ।


Gurdeep Singh

Content Editor

Related News