ਐਂਡੀ ਮੱਰੇ ਨੂੰ ਆਸਟਰੇਲੀਆਈ ਓਪਨ ’ਚ ਮਿਲੀ ਵਾਈਲਡ ਕਾਰਡ ਐਂਟਰੀ

12/28/2020 11:37:13 AM

ਮੈਲਬੌਰਨ (ਭਾਸ਼ਾ) : ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਵਿੱਚ 5 ਵਾਰ ਦੇ ਫਾਇਨਲਿਸਟ ਐਂਡੀ ਮੱਰੇ ਨੂੰ ਅਗਲੇ ਸਾਲ ਸਾਲ ਦੇ ਪਹਿਲੇ ਗਰੈਂਡਸਲੈਮ ਟੂਰਨਾਮੈਂਟ ਵਿੱਚ ਪ੍ਰਵੇਸ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ। ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਮੱਰੇ ਪਿਛਲੇ ਕੁੱਝ ਸਾਲਾਂ ਤੋਂ ਕੂਹਲੇ ਦੀ ਸੱਟ ਨਾਲ ਜੂਝਦੇ ਰਹੇ ਹਨ, ਜਿਸ ਦਾ ਉਨ੍ਹਾਂ ਨੂੰ ਆਪਰੇਸ਼ਨ ਕਰਵਾਉਣਾ ਪਿਆ ਸੀ। ਇਸ ਨਾਲ ਉਹ ਵਿਸ਼ਵ ਰੈਂਕਿੰਗ ਵਿੱਚ 122ਵੇਂ ਸਥਾਨ ’ਤੇ ਖਿਸਕ ਗਏ।

ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਆਸਟਰੇਲੀਆਈ ਓਪਨ ਦੇ ਟੂਰਨਾਮੈਂਟ ਨਿਰਦੇਸ਼ਕ ਕਰੇਗ ਟਿਲੇ ਨੇ ਕਿਹਾ, ‘ਅਸੀਂ ਖੁੱਲੇ ਦਿਲੋਂ ਐਂਡੀ ਦਾ ਮੈਲਬੌਰਨ ਵਿੱਚ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ, ‘5 ਵਾਰ ਦਾ ਫਾਇਨਲਿਸਟ ਹੋਣ ਕਾਰਨ ਉਹ ਆਸਟਰੇਲੀਆਈ ਓਪਨ ਵਿੱਚ ਕਈ ਸ਼ਾਨਦਾਰ ਮੈਚਾਂ ਦਾ ਹਿੱਸਾ ਰਹੇ ਹਾਂ।’ ਆਸਟਰੇਲੀਆਈ ਓਪਨ ਇਸ ਵਾਰ ਆਪਣੇ ਨਿਰਧਾਰਤ ਪ੍ਰੋਗਰਾਮ ਤੋਂ 3 ਹਫ਼ਤੇ ਬਾਅਦ 8 ਤੋਂ 21 ਫਰਵਰੀ ਦਰਮਿਅਨ ਖੇਡਿਆ ਜਾਵੇਗਾ ਤਾਂ ਕਿ ਖਿਡਾਰੀ ਆਸਟਰੇਲੀਆ ਪੁੱਜਣ ’ਤੇ 14 ਦਿਨਾਂ ਦੇ ਇਕਾਂਤਵਾਸ ਵਿਚ ਰਹਿ ਸਕਣ। ਭਾਰਤ ਦੇ ਸੁਮਿਤ ਨਾਗਲ, ਚੀਨ ਦੀ ਵਾਂਗ ਝਿਉ, ਆਸਟਰੇਲਿਆ ਦੇ ਥਨਾਸੀ ਕੋਕਿਨਾਕਿਸ ਨੂੰ ਵੀ ਵਾਈਲਡ ਕਾਰਡ ਨਾਲ ਪ੍ਰਵੇਸ਼  ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਪਹਿਲੀ ਵਾਰ ਬਿਨਾਂ ਡਰਾਈਵਰ ਦੇ ਚਲੇਗੀ ਮੈਟਰੋ, PM ਮੋਦੀ ਅੱਜ ਦਿਖਾਉਣਗੇ ਹਰੀ ਝੰਡੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News