ਐਂਡੀ ਫਲਾਵਰ ਬਣੇ RCB ਦੇ ਮੁੱਖ ਕੋਚ, ਹਾਸਲ ਉਪਲੱਬਧੀਆਂ ਦੀ ਲਿਸਟ ਹੈ ਲੰਬੀ, ਦੇਖੋ
Saturday, Aug 05, 2023 - 10:40 AM (IST)
ਬੰਗਲੁਰੂ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਪਿਛਲੇ ਸੈਸ਼ਨ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਸੰਜੇ ਬਾਂਗੜ ਦੀ ਜਗ੍ਹਾ ਐਂਡੀ ਫਲਾਵਰ ਨੂੰ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਫਲਾਵਰ ਇਸ ਤੋਂ ਪਹਿਲਾਂ ਸੀਪੀਐੱਲ 'ਚ ਸੇਂਟ ਲੂਸੀਆ ਕਿੰਗਜ਼ ਲਈ ਆਰਸੀਬੀ ਦੇ ਕਪਤਾਨ ਫਾਫ ਡੁਪਲੇਸੀ ਨਾਲ ਮਿਲ ਕੇ ਕੰਮ ਕਰ ਚੁੱਕੇ ਹਨ।
ਫਲਾਵਰ ਮੁੱਖ ਕੋਚ ਦੇ ਨਾਲ-ਨਾਲ ਆਰਸੀਬੀ ਦੇ ਕ੍ਰਿਕਟ ਨਿਰਦੇਸ਼ਕ ਦਾ ਅਹੁਦਾ ਸੰਭਾਲਣਗੇ, ਜੋ ਪਹਿਲਾਂ ਮਾਈਕ ਹੇਸਨ ਕੋਲ ਸੀ। ਫਲਾਵਰ ਨਾਲ ਸਮਝੌਤੇ ਦੀ ਲੰਬਾਈ ਜਨਤਕ ਨਹੀਂ ਕੀਤੀ ਗਈ ਹੈ। ਫਲਾਵਰ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਮਾਈਕ ਹੇਸਨ ਅਤੇ ਸੰਜੇ ਬਾਂਗੜ ਦੇ ਕੰਮ ਨੂੰ ਪਛਾਣਦਾ ਹਾਂ, ਨਾਲ ਹੀ ਉਨ੍ਹਾਂ ਦੇ ਕੰਮ ਦਾ ਸਨਮਾਨ ਕਰਦਾ ਹਾਂ। ਮੈਂ ਫਾਫ ਨਾਲ ਦੁਬਾਰਾ ਜੁੜਨ ਲਈ ਖ਼ਾਸ ਤੌਰ 'ਤੇ ਉਤਸ਼ਾਹਿਤ ਹਾਂ। ਅਸੀਂ ਅਤੀਤ 'ਚ ਇਕੱਠੇ ਬਹੁਤ ਵਧੀਆ ਕੰਮ ਕੀਤਾ ਹੈ। ਮੈਂ ਇਸ ਸਾਂਝੇਦਾਰੀ ਅਤੇ ਰਿਸ਼ਤੇ ਨੂੰ ਹੋਰ ਵੱਡੇ ਅਤੇ ਬਿਹਤਰ ਬਣਾਉਣ ਦੀ ਉਮੀਦ ਕਰਦਾ ਹਾਂ।
ਇਹ ਵੀ ਪੜ੍ਹੋ- ਚਾਰਟਰਡ ਫਲਾਈਟ 'ਚ ਭਾਰਤ ਪਰਤੇ ਵਿਰਾਟ ਕੋਹਲੀ, ਜਹਾਜ਼ ਦੇ ਕਪਤਾਨ ਨੇ ਸਾਂਝੀ ਕੀਤੀ ਦਿਲ ਛੂਹਣ ਵਾਲੀ ਪੋਸਟ
ਫ੍ਰੈਂਚਾਇਜ਼ੀ ਦੇ ਉਪ-ਪ੍ਰਧਾਨ ਰਾਜੇਸ਼ ਮੇਨਨ ਦੇ ਅਨੁਸਾਰ ਅਗਲੇ ਕੁਝ ਮਹੀਨਿਆਂ 'ਚ ਕ੍ਰਿਕਟ ਸੰਚਾਲਨ ਦੇ ਨਵੇਂ ਡਾਇਰੈਕਟਰ (ਡੀਸੀਓ) ਦੀ ਨਿਯੁਕਤੀ ਕੀਤੀ ਜਾ ਸਕਦੀ ਹੈ। ਨਵਾਂ ਡੀਸੀਓ ਸੀਨੀਅਰ ਟੀਮ ਪ੍ਰਬੰਧਨ ਨੂੰ ਸਲਾਹ ਦੇਵੇਗਾ ਕਿ ਸਹਾਇਤਾ ਸਟਾਫ ਸਮੂਹ 'ਚ ਤਬਦੀਲੀਆਂ ਕਿਵੇਂ ਕੀਤੀਆਂ ਜਾਣ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਨਵਾਂ ਡੀਸੀਓ ਸਹਾਇਕ ਸਟਾਫ ਦਾ ਨਵਾਂ ਸਮੂਹ ਲਿਆਵੇਗਾ।
ਇਸ ਨਾਲ ਐਡਮ ਗ੍ਰਿਫਿਥਸੇ (ਬੋਲਿੰਗ ਕੋਚ), ਐੱਸ ਸ਼੍ਰੀਰਾਮ (ਸਹਾਇਕ ਕੋਚ) ਅਤੇ ਮਲੋਲਨ ਰੰਗਰਾਜਨ (ਲੀਡ ਸਕਾਊਟ ਅਤੇ ਫੀਲਡਿੰਗ ਕੋਚ) ਦੀਆਂ ਭਵਿੱਖ ਦੀਆਂ ਭੂਮਿਕਾਵਾਂ 'ਤੇ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਫਲਾਵਰ ਜੋ ਪਿਛਲੇ ਆਈਪੀਐੱਲ ਸੀਜ਼ਨ ਦੇ ਅੰਤ ਤੱਕ ਲਖਨਊ ਸੁਪਰਜਾਇੰਟਸ ਦੇ ਮੁੱਖ ਕੋਚ ਸਨ, ਮੰਨਿਆ ਜਾਂਦਾ ਹੈ ਕਿ ਉਹ ਬਾਅਦ 'ਚ ਰਾਜਸਥਾਨ ਰਾਇਲਜ਼ ਨਾਲ ਇਸੇ ਭੂਮਿਕਾ ਲਈ ਗੱਲਬਾਤ ਕਰ ਰਹੇ ਸਨ। ਫਲਾਵਰ ਦੀ ਅਗਵਾਈ 'ਚ ਸੁਪਰਜਾਇੰਟਸ ਨੇ ਆਈਪੀਐੱਲ 'ਚ ਆਪਣੇ ਪਹਿਲੇ ਦੋ ਸਾਲਾਂ 'ਚ ਲਗਾਤਾਰ ਪਲੇਆਫ ਖੇਡਿਆ। ਜੁਲਾਈ 'ਚ ਉਨ੍ਹਾਂ ਦੀ ਥਾਂ ਆਸਟ੍ਰੇਲੀਆ ਦੇ ਸਾਬਕਾ ਕੋਚ ਜਸਟਿਨ ਲੈਂਗਰ ਨੇ ਲਈ ਸੀ। ਐੱਲਐੱਸਜੀ 'ਚ ਕੰਮ ਕਰਨ ਤੋਂ ਪਹਿਲਾਂ ਫਲਾਵਰ ਆਈਪੀਐੱਲ 'ਚ ਪੰਜਾਬ ਕਿੰਗਜ਼ ਦੇ ਨਾਲ ਸਨ।
ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਪ੍ਰਾਪਤ ਕੀਤੀਆਂ ਹਨ ਇਹ ਉਪਲੱਬਧੀਆਂ
ਫਲਾਵਰ ਦੇ ਇਕ ਕੋਚ ਵਜੋਂ ਬਹੁਤ ਪ੍ਰਸਿੱਧੀ ਰਹੀ ਹੈ। ਜਦੋਂ ਇੰਗਲੈਂਡ ਦੀ ਟੀਮ ਨੇ 2010 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ ਤਾਂ ਫਲਾਵਰ ਇੰਗਲੈਂਡ ਟੀਮ ਦੇ ਮੁੱਖ ਕੋਚ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਪੀਸੀਐੱਲ, ਹੰਡਰਡ (ਪੁਰਸ਼) ਅਤੇ ਆਈਐੱਲਟੀ20 'ਚ ਵੀ ਜੇਤੂ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ (ਸੇਂਟ ਲੂਸੀਆ) ਸੀਪੀਐੱਲ 'ਚ ਦੋ ਵਾਰ ਫਾਈਨਲ 'ਚ ਪਹੁੰਚ ਚੁੱਕੀ ਹੈ। ਹਾਲ ਹੀ 'ਚ ਉਹ ਏਸ਼ੇਜ਼ ਦੌਰਾਨ ਆਸਟ੍ਰੇਲੀਆਈ ਟੀਮ ਦੇ ਸਲਾਹਕਾਰ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8