ਜੂਨ ’ਚ ਟੈਨਿਸ ਟੂਰਨਾਮੈਂਟ ’ਚ ਭਾਗ ਲਵੇਗੀ ਗਰੈਂਡਸਲੈਮ ਜੇਤੂ ਐਂਡਰੀਸਕੁ ਅਤੇ ਕੇਨਿਨ

Saturday, May 23, 2020 - 02:37 PM (IST)

ਜੂਨ ’ਚ ਟੈਨਿਸ ਟੂਰਨਾਮੈਂਟ ’ਚ ਭਾਗ ਲਵੇਗੀ ਗਰੈਂਡਸਲੈਮ ਜੇਤੂ ਐਂਡਰੀਸਕੁ ਅਤੇ ਕੇਨਿਨ

ਸਪੋਰਟਸ ਡੈਸਕ— ਗਰੈਂਡਸਲੈਮ ਖਿਤਾਬ ਜਿੱਤਣ ਵਾਲੀ ਦੋ ਟੈਨਿਸ ਖਿਡਾਰੀ ਬਿਆਂਕਾ ਐਂਦਰਿਸਕੂ ਅਤੇ ਸੋਫਿਆ ਕੇਨਿਨ ਜੂਨ ’ਚ ਦੱਖਣੀ ਕੈਰੋਲਿਨਾ ਦੇ ਚਾਰਲਸਟਨ ’ਚ ਹੋਣ ਵਾਲੇ ਸੱਦਾ ਮਹਿਲਾ ਟੈਨਿਸ ਟੂਰਨਾਮੈਂਟ ’ਚ ਭਾਗ ਲੈਣ ਵਾਲੀ 16 ਖਿਡਾਰੀਆਂ ’ਚ ਸ਼ਾਮਲ ਹੋਣਗੀਆਂ। ਟੈਨਿਸ ਡਾਟ ਕਾਮ ’ਤੇ ਜਾਰੀ ਇਸ਼ਤਿਹਾਰ ਦੇ ਮੁਤਾਬਕ ‘ਦ ਟੈਨਿਸ ਚੈਨਲ ਇਸ ਦਾ ਪ੍ਰਸਾਰਣ ਕਰੇਗਾ ਅਤੇ ਇਸ ’ਚ 16 ਡਬਲੀਊ. ਟੀ. ਏ. ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਨੂੰ ਟੀਮਾਂ ’ਚ ਵੰਡਿਆ ਜਾਵੇਗਾ ਅਤੇ ਇਹ 16 ਸਿੰਗਲ ਮੈਚ ਅਤੇ 8 ਡਬਲਜ਼ ਮੈਚ ਖੇਡਣਗੀਆਂ।PunjabKesari

ਟੂਰਨਾਮੈਂਟ 23 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਬੰਦ ਹੋਏ ਏ. ਟੀ. ਪੀ. ਅਤੇ ਡਬਲੀਊ. ਟੀ. ਏ. ਟੂਰ ਤੋਂ ਬਾਅਦ ਵੱਡੇ ਪੱਧਰ ’ਤੇ ਸ਼ੁਰੂ ਹੋਣ ਵਾਲਾ ਵੱਡਾ ਟੂਰਨਾਮੈਂਟ ਹੈ। ਕੋਵਿਡ-19 ਦੇ ਕਾਰਨ ਫਰੈਂਚ ਓਪਨ ਮੁਲਤਵੀ ਹੋ ਗਿਆ ਸੀ ਜਦ ਕਿ ਵਿੰਬਲਡਨ ਨੂੰ ਰੱਦ ਕਰਨਾ ਪਿਆ ਸੀ।


author

Davinder Singh

Content Editor

Related News