IPL 2019 : ਇਸ ਖਿਡਾਰੀ ਨੇ ਕਿਹਾ- ਜੇਕਰ ਟੀਮ ਜਿੱਤਦੀ ਹੈ ਤਾਂ ਬੂਟ ਤੋਂ ਸ਼ਰਾਬ ਪੀਵਾਂਗਾ
Saturday, Mar 30, 2019 - 10:59 AM (IST)
ਨਵੀਂ ਦਿੱਲੀ— ਆਈ.ਪੀ.ਐੱਲ. 2019 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਖਿਡਾਰੀ ਐਂਡ੍ਰਿਊ ਟਾਏ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਇਸ ਸਾਲ ਦਾ ਖਿਤਾਬ ਜਿੱਤਦੀ ਹੈ ਤਾਂ ਉਹ ਬੂਟ ਤੋਂ ਸ਼ਰਾਬ ਪੀਣਗੇ। ਦਰਅਸਲ ਆਸਟਰੇਲੀਆ 'ਚ ਕਾਮਯਾਬੀ ਹਾਸਲ ਕਰਨ 'ਤੇ ਬੂਟ ਤੋਂ ਸ਼ਰਾਬ ਪੀਣ ਦਾ ਰਿਵਾਜ ਹੈ। ਇਸ ਮੁਤਾਬਕ ਸ਼ੈਂਪੇਨ ਨੂੰ ਸੱਜੇ ਪੈਰ ਦੇ ਬੂਟ 'ਚ ਪਾ ਕੇ ਇਸ ਨੂੰ ਪੀਤਾ ਜਾਂਦਾ ਹੈ। ਇਸੇ ਦੇ ਮੱਦੇਨਜ਼ਰ ਟਾਏ ਨੇ ਇਹ ਐਲਾਨ ਕੀਤਾ ਹੈ।
ਟਾਏ ਨੇ ਕਿਹਾ ਕਿ ਉਹ ਬੂਟ ਤੋਂ ਸ਼ਰਾਬ ਪੀਣ ਦੇ ਬਾਰੇ 'ਚ ਵਿਚਾਰ ਕਰਨਗੇ। ਜੇਕਰ ਪੰਜਾਬ ਇਸ ਸਾਲ ਆਈ.ਪੀ.ਐੱਲ. ਖਿਤਾਬ ਜਿੱਤਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਅਜਿਹਾ ਕਰਨ। ਫਾਰਮੂਲਾ ਵਨ ਡਰਾਈਵਰ ਡੇਨੀਅਲ ਰਿਕੀਆਰਡੋ ਦੀ ਵਜ੍ਹਾ ਨਾਲ ਇਹ ਰਿਵਾਜ ਕਾਫੀ ਮਸਹੂਰ ਹੋਇਆ ਹੈ। ਉਹ ਜਦੋਂ ਵੀ ਰੇਸ ਜਿੱਤਦੇ ਹਨ ਤਾਂ ਬੂਟ ਤੋਂ ਸ਼ਰਾਬ ਪੀਂਦੇ ਹਨ। ਜਾਣਕਾਰੀ ਮੁਤਾਬਕ ਬੂਟ ਤੋਂ ਸ਼ਰਾਬ ਪੀਣ ਦੀ ਰਿਵਾਇਤ ਮੈਡ ਹਿਊਜ ਨੇ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਕਿ ਟਾਏ ਨੇ ਅਜੇ ਤਕ ਆਈ.ਪੀ.ਐਅਲ. 'ਚ 21 ਮੈਚ ਖੇਡੇ ਹਨ। ਇਸ 'ਚ ਉਨ੍ਹਾਂ ਨੇ 16.91 ਦੀ ਔਸਤ ਨਾਲ 37 ਵਿਕਟ ਲਏ ਹਨ। ਉਹ ਇਕ ਵਾਰ ਪੰਜ ਵਿਕਟਾਂ ਵੀ ਲੈ ਚੁੱਕੇ ਹਨ। ਪਿਛਲੇ ਸਾਲ ਉਹ ਪਰਪਲ ਕੈਪ ਜੇਤੂ ਵੀ ਸਨ। ਰਵੀਚੰਦਰਨ ਅਸ਼ਵਿਨ ਦੀ ਅਗਵਾਈ ਵਾਲੀ ਪੰਜਾਬ ਦੀ ਟੀਮ ਨੇ ਇਸ ਸਾਲ ਰਾਜਸਥਾਨ ਦੇ ਖਿਲਾਫ ਜਿੱਤ ਨਾਲ ਆਗਾਜ਼ ਕੀਤਾ ਸੀ। ਪਹਿਲੇ ਮੈਚ 'ਚ ਉਸ ਨੇ ਰਾਜਸਥਾਨ ਨੂੰ 14 ਦੌੜਾਂ ਨਾਲ ਹਰਾਇਆ ਸੀ। ਪਰ ਦੂਜੇ ਮੈਚ 'ਚ ਉਸ ਨੂੰ ਹਾਰ ਦਾ ਸਾ
